Friday, September 4, 2026

ਰਾਮ ਰਹੀਮ ਨੂੰ ਮਿਲੀ 10 ਸਾਲ ਦੀ ਸਜਾ

Ram Rahimਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ)  ਰੋਹਤਕ ਦੀ ਸੁਨਾਰਿਆ ਜੇਲ੍ਹ ਵਿੱਚ ਲੱਗੀ ਸ਼ਪੈਸ਼ਲ ਅਦਾਲਤ `ਚ ਸੀ.ਬੀ.ਆਈ ਪੰਚਕੁਲਾ ਅਦਾਲਤ ਦੇ ਜੱਜ ਜਗਦੀਪ ਸਿੰਘ ਵੱਲੋਂ ਡੇਰਾ ਸਿਰਸਾ ਮੁੱਖੀ ਜਿਸ ਨੂੰ 25 ਅਗਸਤ ਵਾਲੇ ਦਿਨ ਸਾਧਵੀ ਸ਼ਰੀਰਕ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅੱਜ ਉਸ ਨੂੰ 10 ਸਾਲ ਦੀ ਸਜਾ ਸੁਣਾਈ ਗਈ ਹੈ। ਮਿਲੀ ਸੂਚਨਾ ਮੁਤਾਬਿਕ ਸੀ.ਬੀ.ਆਈ ਅਦਾਲਤ ਨੇ ਧਾਰਾ 376, 511, 506 ਤਹਿਤ 10 ਸਾਲ ਦੀ ਸਜਾ ਸੁਣਾਈ ਹੈ। ਮਿਲੀ ਸੂਚਨਾ ਮੁਤਾਬਿਲ ਦੁਪਹਿਰ 2:35 ਤੇ ਸਜਾ `ਤੇ ਬਹਿਸ ਸ਼ੁਰੂ ਕੀਤੀ ਗਈ ਅਤੇ ਦੋਵਾਂ ਧਿਰਾਂ ਨੂੰ 10-10 ਮਿੰਟ ਦਾ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਗਿਆ ਸੀ। ਜਿਕਯੋਗ ਹੈ ਕਿ ਰਾਮ ਰਹੀਮ ਦੇ ਵਕੀਲ ਨੇ ਸੀ.ਬੀ.ਆਈ ਜੱਜ ਜਗਦੀਪ ਸਿੰਘ ਨੂੰ ਰਹਿਮ ਦੀ ਅਪੀਲ ਕੀਤੀ ਕਿਹਾ ਕਿ ਸਮਾਜ ਸੇਵੀ ਹੈ ਰਾਮ ਰਹੀਮ, ਨਰਮੀ ਵਰਤੀ ਜਾਵੇ। ਸੀ.ਬੀ.ਆਈ ਦੇ ਵਕੀਲ ਨੇ ਉਮਰ ਕੈਦ ਦੀ ਮੰਗ ਕੀਤੀ ਸੀ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply