ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ 26 ਘੰਟੇ ਲਗਾਤਾਰ ਸਕੇਟਿੰਗ
ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ।ਇਸ ਦਾ ਅਯੋਜਨ ਸਕੇਟਿੰਗ ਕਲੱਬ ਲੁਹਾਰਕਾ ਰੋਡ, ਅੰਮ੍ਰਿਤਸਰ ਦੁਆਰਾ ਕੀਤਾ ਗਿਆ।ਵਿਦਿਆਰਥੀਆਂ ਨੇ `ਅੰਤਰਸ਼ਰਾਸ਼ਟਰੀ ਬੁੱਕ ਰਿਕਾਰਡ` ਵਿੱਚ ਆਪਣਾ ਨਾਂ ਤਾਰਿਆਂ ਵਾਂਗ ਚਮਕਾਇਆ।ਇੰਨ੍ਹਾਂ ਬੱਚਿਆਂ ਵਿੱਚ ਅਰਨਵ ਮਹਾਜਨ ਜਮਾਤ ਚੌਥੀ, ਮਹਿਕ ਜਮਾਤ ਅੱਠਵੀਂ ਅਤੇ ਅਭਿਸ਼ੇਕ ਜਮਾਤ ਗਿਆਰ੍ਹਵੀਂ ਸ਼ਾਮਲ ਹਨ, ਜੋ ਉਘੇ ਸਕੇਟਿੰਗ ਚੈਂਪੀਅਨ ਬਣੇ।ਇੰਨ੍ਹਾਂ ਨੇ ਆਪਣੀ ਦ੍ਰਿੜ੍ਹਤਾ, ਹਿੰਮਤ, ਉਤਸ਼ਾਹ ਤੇ ਬਹਾਦਰੀ ਨਾਲ 26 ਘੰਟੇ ਲਗਾਤਾਰ ਸਕੇਟਿੰਗ ਕਰਕੇ ਪੇਸ਼ ਕੀਤਾ।ਇੰਨ੍ਹਾਂ ਬੱਚਿਆਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਹਰਕੰਵਲਜੀਤ ਸਿੰਘ ਵਲੋਂ ਕਰਵਾਈ ਗਈ ਤਿਆਰੀ ਸਦਕਾ ਇੰਨ੍ਹਾਂ ਵਿਦਿਆਰਥੀਆਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੀ ਇਸ ਮਹੱਤਵਪੂਰਨ ਪੇਸ਼ਕਾਰੀ ਲਈ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਸਕੂਲ ਦੀ ਮੁੱਖ ਅਧਿਆਪਕਾ ਡਾ. ਨੀਰਾ ਸ਼ਰਮਾ ਨੇ ਇੰਨ੍ਹਾਂ ਵਿਦਿਆਰਥੀਆਂ ਦੀ ਮਹਾਨ ਪ੍ਰਾਪਤੀ `ਤੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਮੁਬਾਰਕਬਾਦ ਦਿੱਤੀ ਤੇ ਕਿਹਾ ਆਪਣੇ ਚੰਗੇ ਕੰਮਾਂ ਨੂੰ ਇਸ ਤਰ੍ਹਾਂ ਹੀ ਉਤਸ਼ਾਹ ਨਾਲ ਕਰਦੇ ਰਹਿਣ ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media