Monday, September 28, 2026

ਮਿਹਨਤ ਤੇ ਇਮਾਨਦਾਰੀ ਤੋਂ ਬਿਨਾਂ ਸਫਲਤਾ ਮਿਲਣੀ ਅਸੰਭਵ – ਡੀ.ਸੀ ਸੰਘਾ

ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਸਰਕਾਰੀ ਬਹੁਤਕਨੀਕੀ ਕਾਲਜ ਵਿਚ ਪੰਜਾਬ PPN2808201704ਸਰਕਾਰ ਵਲੋਂ ਲਗਾਏ ਗਏ ਮੈਗਾ ਰੋਜ਼ਗਾਰ ਮੇਲੇ ਦਾ ਉਦਘਾਟਨ ਕੀਤਾ ਅਤੇ ਇਸ ਮੇਲੇ ਵਿਚ ਭਾਗ ਲੈਣ ਆਏ ਬੱਚਿਆਂ ਅਤੇ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਸੰਘਾ ਨੇ ਕਿਹਾ ਕਿ ਮਿਹਨਤ, ਇਮਾਨਦਾਰੀ ਅਤੇ ਵਫਾਦਾਰੀ ਤੋਂ ਬਿਨਾਂ ਸਫਲ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਹ ਰੋਜ਼ਗਾਰ ਮੇਲੇ ਇਕ ਪਲੇਟਫਾਰਮ ਹਨ, ਜਿੱਥੇ ਕਿ ਰੋਜ਼ਗਾਰ ਦੇਣ ਵਾਲੀਆਂ ਕੰਪਨੀਆਂ ਅਤੇ ਨੌਜਵਾਨਾਂ ਦਾ ਆਪਸ ਵਿਚ ਰਾਬਤਾ ਕਰਵਾ ਕੇ ਰੋਜ਼ਗਾਰ ਦੇ ਮੌਕੇ ਦੇਣ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਉਨਾਂ ਕਿਹਾ ਕਿ ਅੱਜ ਦੀ ਤਾਰੀਕ ਵਿਚ ਕੋਈ ਵੀ ਕੰਪਨੀ ਜਾਂ ਅਦਾਰਾ ਆਪਣੇ ਮਿਹਨਤੀ ਅਤੇ ਇਮਾਨਦਾਰ ਕਾਮੇ ਨੂੰ ਨਹੀਂ ਛੱਡਦਾ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ-ਆਪਣੇ ਹੁਨਰ ਵਿਚ ਨਿਪੁੰਨ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਬਣੋ।
ਸੰਘਾ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਹਰੇਕ ਕੰਮ ਦਾ ਸ਼ਾਰਟ ਕੱਟ ਰਸਤਾ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਮਿਹਨਤ ਤੇ ਇਮਨਾਦਾਰੀ ਤੋਂ ਬਿਨਾਂ ਸਫਲਤਾ ਦੀ ਕਾਮਨਾ ਵੀ ਨਹੀਂ ਕੀਤੀ ਜਾ ਸਕਦੀ।ਉਨਾਂ ਕਿਹਾ ਕਿ ਬੱਚੇ ਅੱਜ ਮਿਲਣ ਵਾਲੀ ਤਨਖਾਹ ਨੂੰ ਮੰਹਿਗਾਈ ਨਾਲ ਤੁਲਨਾ ਕਰਕੇ ਪਰੇਸ਼ਾਨ ਵੀ ਨਾ ਹੋਣ, ਕਿਉਂਕਿ ਇਹ ਉਨਾਂ ਦੀ ਪਾਉੜੀ ਦਾ ਪਹਿਲਾ ਡੰਡਾ ਹੈ, ਜਿਸ ਤੋਂ ਅੱਗੇ ਜਾਣ ਦੇ ਅਨੇਕਾਂ ਰਸਤੇ ਖੁੱਲਣੇ ਹਨ।ਉਨਾਂ ਦਸਿਆ ਕਿ 21 ਤੋਂ 31 ਅਗਸਤ ਤੱਕ ਲਗਾਏ ਜਾ ਰਹੇ ਇਸ ਰੋਜ਼ਗਾਰ ਮੇਲੇ ਵਿਚ 48 ਵੱਖ-ਵੱਖ ਕੰਪਨੀਆਂ ਭਾਗ ਲੈ ਰਹੀਆਂ ਹਨ ਅਤੇ ਸੈਂਕੜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।ਉਨਾਂ ਕਿਹਾ ਕਿ ਸਰਕਾਰ ਵੱਲੋਂ ਇਹ ਰੋਜ਼ਗਾਰ ਮੇਲੇ ਕੇਵਲ ਇਕ ਵਾਰ ਨਾ ਲਾ ਕੇ ਇਨਾਂ ਨੂੰ ਨੇਮਬੱਧ ਕੀਤਾ ਜਾਵੇਗਾ ਅਤੇ ਰਾਜ ਪੱਧਰ ’ਤੇ ਇਨਾਂ ਨੂੰ ਲਗਾਤਾਰ ਲਗਾਉਣ ਦਾ ਵਿਚਾਰ ਹੋ ਰਿਹਾ ਹੈ, ਜਿਸ ਨਾਲ ਰੋਜ਼ਗਾਰ ਪ੍ਰਾਪਤੀ ਦੇ ਮੌਕੇ ਵੱਧਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਪਿੰਸੀਪਲ ਪਲਵਿੰਦਰ ਸਿੰਘ, ਟੀ.ਪੀ.ਓ ਅਮਨ ਚੱਢਾ, ਜਿਲਾ ਰੋਜ਼ਗਾਰ ਅਧਿਕਾਰੀ ਪ੍ਰਭਜੋਤ ਸਿੰਘ, ਡਿਪਟੀ ਡਾਇਰੈਕਟਰ ਸ੍ਰੀਮਤੀ ਸੁਨੀਤਾ ਕਲਿਆਣ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply