Friday, March 20, 2026

ਦਿੱਲੀ ਹਾਈਕੋਰਟ ਪੁੱਜੀ ਮੁਕਾਬਲਾ ਪ੍ਰੀਖਿਆ `ਚ ਸਿੱਖ ਵਿਦਿਆਰਥੀਆਂ ਦੇ ਕਕਾਰ ਉਤਰਵਾਉਣ ਦੀ ਲੜਾਈ

ਦਿੱਲੀ ਕਮੇਟੀ ਨੇ ਕਕਾਰ ਉਤਰਵਾਉਣ ਨੂੰ ਮੌਲਿਕ ਅਧਿਕਾਰਾਂ ਦੀ ਉਲੰਘਣਾ ਦੱਸਿਆ
ਨਵੀਂ ਦਿੱਲੀ, 28 ਅਗਸਤ (ਪੰਜਾਬ ਪੋਸਟ ਬਿਊਰੋ) – ਮੁਕਾਬਲਾ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕਕਾਰ ਸਣੇ ਪ੍ਰੀਖਿਆ ਕੇਂਦਰ ’ਚ ਦਾਖਲ ਹੋਣ ਤੋਂ ਰੋਕਣ GK -Sirsaਵਾਲੇ ਸਰਕਾਰੀ ਆਦੇਸ਼ ’ਤੇ ਦਿੱਲੀ ਹਾਈ ਕੋਰਟ ਨੇ ਅੱਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਾਖਲ ਕੀਤੀ ਗਈ ਲੋਕ ਹਿਤ ਪਟੀਸ਼ਨ ’ਤੇ ਅੱਜ ਸੁਣਵਾਈ ਕਰਦੇ ਹੋਏ ਦਿੱਲੀ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਸੀ. ਹਰੀਸ਼ੰਕਰ ਦੀ ਬੈਂਚ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਕੱਤਰ, ਸੀ.ਬੀ.ਐਸ.ਈ ਦੇ ਚੇਅਰਮੈਨ ਅਤੇ ਕੇਂਦਰੀ ਘੱਟਗਿਣਤੀ ਮਾਮਲਿਆਂ ਦੇ ਮੰਤਰਾਲੇ ਨੂੰ ਇਸ ਮਸਲੇ ’ਤੇ ਜਵਾਬ ਦਾਖਲ ਕਰਨ ਦਾ ਆਦੇਸ਼ ਦਿੱਤਾ ਹੈ।
ਕਮੇਟੀ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ’ਚ 2017 ਵਿਖੇ ਮੈਡੀਕਲ ਕੋਰਸਾ ’ਚ ਦਾਖਲੇ ਲਈ ਹੋਈ ‘ਨੀਟ’ ਅਤੇ ਸਰਕਾਰੀ ਮਹਿਕਮਿਆਂ ’ਚ ਨਵੀਂ ਭਰਤੀ ਲਈ ਕਰਵਾਈ ਗਈ ਐਸ.ਐਸ.ਸੀ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਧਾਤੂ ਵਸਤੁਆਂ ’ਤੇ ਲਗੀ ਰੋਕ ਤਹਿਤ ਕ੍ਰਿਪਾਨ ਅਤੇ ਕੜੇ ਸਣੇ ਪ੍ਰੀਖਿਆ ਕੇਂਦਰਾਂ ’ਚ ਦਾਖਲਾ ਨਾ ਦੇਣ ਦਾ ਹਵਾਲਾ ਦਿੱਤਾ ਗਿਆ ਹੈ।
ਕਮੇਟੀ ਨੇ 7 ਮਈ 2017 ਨੂੰ ਹੋਈ ਨੀਟ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਨੂੰ ਕਕਾਰਾਂ ਸਣੇ ਕੇਂਦਰੀ ਵਿਦਿਆਲੇ ਪੀਤਮਪੁਰਾ ਵੱਲੋਂ ਦਾਖਲਾ ਨਾ ਦੇਣ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਦਖਲ ਤੋਂ ਬਾਅਦ ਜਸ਼ਨਪ੍ਰੀਤ ਦੇ ਅੱਧਾ ਘੰਟਾ ਦੇਰੀ ਨਾਲ ਪ੍ਰੀਖਿਆ ’ਚ ਸ਼ਾਮਿਲ ਹੋਣ ਦੀ ਗੱਲ ਕਹੀ ਹੈ।ਜਿਸ ਕਰਕੇ ਪੈਦਾ ਹੋਏ ਤਨਾਵ ਕਰਕੇ ਜਸ਼ਨਪ੍ਰੀਤ ਵੱਲੋਂ ਆਪਣਾ ਪੇਪਰ ਪੂਰਾ ਨਹੀਂ ਕਰ ਸਕਿਆ ਸੀ।ਪਟੀਸ਼ਨ ’ਚ ਨੀਟ ਪ੍ਰੀਖਿਆ ਦੇ ਨੀਯਮ ਨੰਬਰ 11 ਨੂੰ ਸੰਵਿਧਾਨ ਵਿਰੋਧੀ ਅਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਹੈ।
ਜੀ.ਕੇ ਨੇ ਪਟੀਸ਼ਨ ਦੇ ਆਧਾਰ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਵਿਧਾਨ ਵੱਲੋਂ ਮਿਲੇ ਮੌਲਿਕ ਅਧਿਕਾਰ ਤਹਿਤ ਹਰ ਅੰਮ੍ਰਿਤਧਾਰੀ ਸਿੱਖ ਨੂੰ ਕਕਾਰ ਧਾਰਣ ਕਰਨੇ ਜਰੂਰੀ ਹਨ।ਸੰਵਿਧਾਨ ਦੀ ਧਾਰਾ 25 ਤਹਿਤ ਕ੍ਰਿਪਾਨ ਧਾਰਣ ਕਰਨ ਦੀ ਸਿੱਖਾਂ ਨੂੰ ਵਿਸ਼ੇਸ਼ ਛੋਟ ਪ੍ਰਾਪਤ ਹੈ।ਕੇਂਦਰੀ ਹਵਾਬਾਜੀ ਮੰਤਰਾਲੇ ਨੇ ਹਵਾਈ ਯਾਤਰਾ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਸਣੇ ਯਾਤਰਾ ਕਰਨ ਲਈ ਇਜ਼ਾਜਤ ਦੇਣ ਸੰਬੰਧੀ ਆਦੇਸ਼ ਹਵਾਈ ਅੱਡਾ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ।
ਜੀ.ਕੇ. ਨੇ ਕਿਹਾ ਕਿ ਪ੍ਰੀਖਿਆ ਕਰਾਉਣ ਵਾਲੀ ਏਜੰਸੀ ਦਾ ਆਦੇਸ਼ ਧਾਰਮਿਕ ਭੇਦਭਾਵ ਨੂੰ ਵਧਾਉਣ ਵਾਲਾ ਅਤੇ ਧਾਰਾ 25 ਦੀ ਉਲੰਘਣਾ ਹੈ।ਕਕਾਰ ਸਿੱਖ ਦੇ ਸ਼ਰੀਰ ਦਾ ਅਣਖਿੜਵਾਂ ਅੰਗ ਹੈ ਅਤੇ ਧਾਰਾ 14 ਦੇ ਤਹਿਤ ਸਿੱਖਾਂ ਨੂੰ ਦੂਜੇ ਧਰਮਾਂ ਤੋਂ ਜਿਆਦਾ ਮਿਲੇ ਅਧਿਕਾਰਾਂ ਨੂੰ ਖੋਹਣ ਵਰਗਾ ਹੈ।ਸਿੱਖਾਂ ਵੱਲੋਂ ਦੇਸ਼ ਪ੍ਰਤੀ ਕੀਤੀ ਗਈਆਂ ਕੁਰਬਾਨੀਆਂ ਅਤੇ ਧਾਰਮਿਕ ਭਾਵਨਾਵਾਂ ਦੀ ਰਾਖੀ ਦਾ ਵੀ ਅਪਮਾਨ ਹੈ।
ਸਿਰਸਾ ਨੇ ਪਟੀਸ਼ਨ ’ਚ ਕੀਤੀ ਗਈ ਮੰਗ ਬਾਰੇ ਜਾਣਕਾਰੀ ਦਿੱਤੀ।ਸਿਰਸਾ ਨੇ ਦੱਸਿਆ ਕਿ ਕਮੇਟੀ ਨੇ ਧਾਤੂ ਵਸਤੁਆਂ ਦੀ ਸੂਚੀ ’ਚੋਂ ਕ੍ਰਿਪਾਨ ਅਤੇ ਕੜੇ ਨੂੰ ਬਾਹਰ ਰੱਖਣ, ਸਿੱਖ ਵਿਦਿਆਰਥੀਆਂ ਨੂੰ ਕਕਾਰਾਂ ਸਣੇ ਪ੍ਰੀਖਿਆ ਦੇਣ ਅਤੇ ਸੀ.ਬੀ.ਐਸ.ਈ ਵੱਲੋਂ ਨੀਟ ਪ੍ਰੀਖਿਆ ਲਈ ਬਣਾਏ ਗਏ ਨੀਯਮ 11 ਨੂੰ ਰੱਦ ਕਰਨ ਦੀ ਕੋਰਟ ਅੱਗੇ ਮੰਗ ਕੀਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply