Tuesday, September 22, 2026

ਝੰਡੀ ਦੀ ਕੁਸ਼ਤੀ `ਚ ਸਾਬਾ ਕਹਾਲੀ ਨੇ ਰੂਬਲਜੀਤ ਖੰਨਾ ਨੂੰ ਪੁਆਇੰਟਾਂ ਦੇ ਅਧਾਰ `ਤੇ ਹਰਾਇਆ

ਸ਼ਮਰਾਲਾ, 28 ਅਗਸਤ (ਪੰਜਾਬ ਪੋਸਟ- ਕੰਗ) – ਪਿੰਡ ਉਟਾਲਾਂ ਵਿਖੇ ਪੰਡਿਤ ਨਸੀਬ ਚੰਦ ਯਾਦਗਾਰੀ ਕੁਸ਼ਤੀ ਦੰਗਲ, ਅਰਮਾਨ ਕੁਸ਼ਤੀ ਅਖਾੜਾ ਅਤੇ ਸਮੂਹ PPN2808201705ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 8ਵਾਂ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਦੇ ਸਟੇਡੀਅਮ ਵਿਖੇ ਕਰਵਾਇਆ ਗਿਆ।ਇਸ  ਸਬੰਧੀ ਪਿੰਡ ਦੇ ਪਹਿਲਵਾਨ ਪ੍ਰੇਮਵੀਰ ਸੱਦੀ ਨੇ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 300 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਇਸ ਛਿੰਝ ਦੀ ਕੁਮੈਂਟਰੀ ਕੁਲਵੀਰ ਕਾਈਨੌਰ ਅਤੇ ਮੰਚ ਤੋਂ ਨਾਜਰ ਖੇੜੀ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਰੈਫਰੀ ਦੀ ਭੂਮਿਕਾ ਗੁਰਮੇਲ ਮੇਲੀ, ਜੀਤੀ ਮਾਛੀਵਾੜਾ, ਮੋਨੂੰ ਕੋਚ, ਭੋਲਾ ਮਰੋੜ, ਸਰਬ ਕੋਚ, ਸੁਖਵਿੰਦਰ ਕੋਚ ਨੇ ਨਿਭਾਈ। ਇਸ ਮੌਕੇ ਜੋੜ ਬਣਾਉਣ ਦੀ ਸੇਵਾ ਸੰਤ ਡੂਮਛੇੜੀ, ਲਾਲਾ ਵਜੀਦਪੁਰ ਨੇ ਬਾਖੂਬੀ ਨਾਲ ਨਿਭਾਈ।
ਇਸ ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਵਿੱਚ ਸਾਬਾ ਕਹਾਲੀ ਅਤੇ ਰੂਬਲਜੀਤ ਖੰਨਾ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਜੋ ਪੁਆਇੰਟਾਂ ਦੇ ਅਧਾਰ `ਤੇ ਹੋਈ।ਇਸ ਵਿੱਚ ਸਾਬਾ ਕਹਾਲੀ ਨੇ ਰੂਬਲਜੀਤ ਖੰਨਾ ਨੂੰ ਮਾਤ ਦਿੰਦੇ ਹੋਏ 6-2 ਪੁਆਇੰਟਾ ਨਾਲ ਜਿੱਤ ਪ੍ਰਾਪਤ ਕਰ ਲਈ। ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਦੋ ਨੰਬਰ ਦੀ ਕੁਸ਼ਤੀ ਵਿੱਚ ਲਵਪ੍ਰੀਤ ਖੰਨਾ ਅਤੇ ਮਨਵੀਰ ਜਲੰਧਰ ਵਿਚਕਾਰ ਹੋਈ, ਕਾਂਟੇ ਦੀ ਟੱਕਰ ਤੋਂ ਬਾਅਦ ਲਵਪ੍ਰੀਤ ਖੰਨਾ ਨੇ ਮਨਵੀਰ ਜਲੰਧਰ ਨੂੰ ਚਿੱਤ ਕੀਤਾ ਅਤੇ ਜਿੱਤ  ਪ੍ਰਾਪਤ ਕੀਤੀ।
ਇੱਕ ਹੋਰ ਮੁਕਾਬਲੇ ਵਿੱਚ ਸੁੱਖ ਚੌਂਤਾ ਨੇ ਬਾਜ ਰੌਣੀ ਨੂੰ, ਜੀਤ ਢਿੱਲਵਾਂ ਨੇ ਕਾਲਾ ਸ਼ੇਰਗੜ ਨੂੰ, ਅਮਨ ਮਲਕਪੁਰ ਨੇ ਹੈਰੀ ਖੰਨਾ ਨੂੰ, ਬਿੱਲਾ ਕਹਾਲੀ ਨੇ ਛੋਟਾ ਜੱਸਾ ਮਰੋੜ ਨੂੰ, ਮੀਤ ਕਹਾਲੀ  ਨੇ ਨਰਿੰਦਰ ਮਰੋੜ ਨੂੰ, ਘੁੱਲਾ ਉੱਚਾ ਪਿੰਡ ਨੇ ਜੈ ਭਗਵਾਨ ਨੂੰ, ਲਾਲੀ ਮੰਡ ਚੌਂਤਾ ਨੇ ਬੌਬੀ ਖੰਨਾ ਨੂੰ, ਟੋਨੀ ਚਾਸਵਾਲ ਨੇ ਸਨੀ ਚੌਂਤਾ ਨੂੰ, ਮੋਨੂੰ ਉਟਾਲਾਂ ਨੇ ਸੁਰੇਸ਼ ਮਾਛੀਵਾੜਾ ਨੂੰ, ਪਰਮਿੰਦਰ ਮਾਛੀਵਾੜਾ ਨੇ ਵਿੱਕੀ ਗਰਚਾ ਨੂੰ, ਚਮਕੌਰ ਹੱਲਾ ਨੇ ਜੀਤ ਵਿਗੜਵਾਲ ਨੂੰ, ਗੁਰਸੇਵਕ ਮੁਸ਼ਕਾਬਾਦ ਨੇ ਰਾਜਾ ਖੇੜੀ  ਨੂੰ, ਅਮਰੀਕ ਮੰਡ ਚੌਂਤਾ ਨੇ ਹੈਰੀ ਰੁੜਕੀ ਨੂੰ, ਨੈਣਾ ਰੌਣੀ ਨੇ ਅਮਨ ਨੂੰ, ਅਮਨਾ ਰੌਣੀ ਨੇ ਜੱਸਾ ਮਲਕਪੁਰ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਸਨੇਹਦੀਪ ਸ਼ਰਮਾ ਏ.ਆਈ.ਜੀ ਲੁਧਿਆਣਾ, ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸਮਰਾਲਾ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਬਾਬਾ ਜਗਰੂਪ ਸਿੰਘ, ਤਰਲੋਚਨ ਇੰਚਾਰਜ ਟਰੈਫਿਕ ਪੁਲਿਸ ਸਮਰਾਲਾ, ਕੁਲਵਿੰਦਰ ਸਿੰਘ ਬਿਲਾਸਪੁਰ, ਵਿਸ਼ਾਲ ਦੰਗਲ ਕਮੇਟੀ ਸਮਰਾਲਾ ਦੇ ਪ੍ਰਧਾਨ ਤਰਲੋਚਨ ਸਿੰਘ ਕੰਗ,  ਕਾਕਾ ਢਿੱਲੋਂ, ਸੁਰਿੰਦਰ ਸਿੰਘ ਸਿੱਖ ਮੈਂਬਰ ਬਲਾਕ ਸੰਮਤੀ, ਬੱਬੀ ਸਰਪੰਚ, ਲਾਡੀ ਉਟਾਲਾਂ, ਰਘਵੀਰ ਸਿੰਘ ਸਾਬਕਾ ਸਰਪੰਚ, ਭਗਵਾਨ ਸਿੰਘ ਰੁਪਾਲੋਂ, ਸਿਕੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਟਿਵਾਣਾ, ਰਣਜੀਤ ਸਿੰਘ ਉਟਾਲਾਂ, ਹਰਭਜਨ ਸਿੰਘ ਸਾਬਕਾ ਮੈਨੇਜਰ, ਰਾਜ ਕੁਮਾਰ ਸੱਦੀ ਸਾਬਕਾ ਸਰਪੰਚ ਉਟਾਲਾਂ, ਰਾਜੂ ਯੂ. ਕੇ. ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਪ੍ਰੇਮਵੀਰ ਸੱਦੀ, ਰਾਜ ਕੁਮਾਰ ਸੱਦੀ, ਬੱਬੀ ਸਰਪੰਚ, ਰਣਧੀਰ ਸਿੰਘ ਧੀਰਾ ਪੰਚ, ਬਲਦੇਵ ਸਿੰਘ, ਸਵਰਨ ਸਿੰਘ ਦੰਮੀ, ਜਗਰੂਪ ਸਿੰਘ, ਰਘਵੀਰ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸਿੱਖ, ਰਾਜੂ ਯੂ.ਕੇ, ਜਗੀਰ ਸਿੰਘ ਸਮੂਹ ਗਰਾਮ ਪੰਚਾਇਤ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply