Thursday, April 30, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ‘ਬਾਇਉਕੈਮੀਕਲ ਅਨੈਲਸਿਜ਼ ਇਨ ਕਲੀਨਿਕਲ ਡਾਇਗਨੋਸਿਜ਼’ ‘ਵਿਸ਼ੇ `ਤੇ ਲੈਕਚਰ

ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੇ ਜ਼ੋਆਲੋਜੀ ਅਤੇ ਕਮਿਉਨਟੀ ਕਾਲਜ ਵਿੰਗ PPN3108201701ਦੁਆਰਾ ਯੂ.ਜੀ.ਸੀ. ਦੇ ਸਹਿਯੋਗ ਨਾਲ ‘ਬਾਇਉਕੈਮੀਕਲ ਅਨੈਲਸਿਜ਼ ਇਨ ਕਲੀਨਿਕਲ ਡਾਇਗਨੋਸਿਜ’ ਅਤੇ ਯੂ.ਜੀ.ਸੀ. ਦੀ ਕਮਿਊਨਟੀ ਕਾਲਜ ਯੋਜਨਾ ਦੇ ਅੰਤਰਗਤ ‘ਸਾਧਾਰਨ ਮੌਸਮੀ ਬੀਮਾਰੀਆਂ’ ਵਿਸ਼ੇ ਉਤੇ ਇਕ ਲੈਕਚਰ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਤੇ ਰਿਸੋਰਸ ਪਰਸਨ ਵਜੋਂ ਡਾ. ਰੋਬਿਨ ਤੁਲੀ, ਕੰਸਲਟਂੈਟ ਪੈਥੋਲੋਜਿਸਟ, ਤੁਲੀ ਡਾਇਗਨੋਸਟਿਕ, ਅੰਮ੍ਰਿਤਸਰ ਸ਼ਾਮਿਲ ਹੋਏ।
ਡਾ. ਤੁਲੀ ਨੇ ਵਿਦਿਆਰਥਣਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਮੌਸਮੀ ਬੀਮਾਰੀਆਂ ਜਿਵੇਂ ਜ਼ੁਕਾਮ, ਚਮੜੀ ਦੀ ਇਨਫੈਕਸ਼ਨ ਤੇ ਫੰਗਲ,ਡਾਇਰੀਆ, ਡੇਂਗੂ, ਚਿਕਨਗੁਨੀਆਂ, ਮਲੇਰੀਆ, ਲੇਪਟੋਸਪਿਰੌਸਿਸ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਇਹਨਾਂ ਬਿਮਾਰੀਆ ਦੇ ਰੋਕਥਾਮ ਬਾਰੇ ਵੀ ਦੱਸਿਆ।ਆਪਣੇ ਦੂਸਰੇ ਲੈਕਚਰ ‘ਚ ਡਾ. ਤੁਲੀ ਨੇ ਕਲੀਨਿਕਲ ਡਾਇਗਨੋਸਿਜ ਵਿਚ ਬਾਇਉਕੈਮੀਕਲ ਅਨੈਲਸਿਜ਼ ਬਾਰੇ ਵਿਸਥਾਰ ‘ਚ ਦੱਸਿਆ।ਉਨ੍ਹਾਂ ਨੇ ਸੀਰਮ ਗਲੂਕੋਜ਼, ਸੀਰਮ ਯੂਰੀਆ, ਯੂਰੀਕ ਐਸਿਡ ਅਤੇ ਸੀਰਮ ਕੈਸਟਰੋਲ ਵਿਚ ਬਾਇਉਕੈਮੀਕਲ ਦੇ ਮਹੱਤਵ ਅਤੇ ਪ੍ਰਣਾਲੀ ਉਤੇ ਚਾਨਣਾ ਪਾਇਆ। ਡਾ. ਤੁਲੀ ਨੇ ਵਿਭਿੰਨ ਬਾਇਉਕੈਮੀਕਲ ਟੈਸਟਾਂ ਦੇ ਨਮੂਨੇ ਵੀ ਪ੍ਰਦਰਸ਼ਿਤ ਕੀਤੇ। ਬਇਉਕਮਿਸਟਰੀ ਅਨੈਲਾਈਜ਼ਰ ਦੀ ਸਹਾਇਤਾ ਨਾਲ ਵਿਦਿਆਰਥਣਾਂ, ਅਧਿਆਪਕਾਂ ਅਤੇ ਲੈਬ ਟੈਕਨੀਸ਼ੀਅਨ ਨੇ ਕਈ ਬਾਇੳਕੈਮੀਕਲ ਨਮੂਨੇ ਵੀ ਪੇਸ਼ ਕੀਤੇ।ਰਿਸੋਰਸ ਪਰਸਨ ਨੇ ਵਿਦਿਆਰਥਣਾਂ ਨਾਲ ਕਲੀਨਿਕਲ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਉਹਨਾਂ ਦੇ ਸ਼ੰਕੇ ਵੀ ਦੂਰ ਕੀਤੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡਾ. ਰੋਬਿਨ ਤੁਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੌਸਮੀ ਬੀਮਾਰੀਆਂ ਤੋਂ ਬਚਣ ਦੇ ੳਪਾਅ ਅਤੇ ਕਲੀਨਿਕਲ ਡਾਇਗਨੋਸਟਿਕਸ ਦਾ ਵਿਹਾਰਕ ਗਿਆਨ ਵਿਦਿਆਰਥਣਾਂ ਅਤੇ ਫੈਕਲਟੀ ਮੈਂਬਰਾਨ ਨੂੰ ਪ੍ਰਦਾਨ ਕੀਤਾ ਹੈ। ਡਾ. ਮੌਨਿਕਾ ਭਾਰਦਵਾਜ, ਨੋਡਲ ਅਫ਼ਸਰ, ਕਮਿਊਨਟੀ ਕਾਲਜ ਨੇ ਕਿਹਾ ਕਿ ਵਿਭਾਗ ਦੇ ਸਹਿਯੋਗ ਨਾਲ ਅਗਲੇ ਮਹੀਨਿਆਂ ਵਿਚ ਸਿਹਤ ਨਾਲ ਸਬੰਧਿਤ ਹੋਰ ਵੀ ਵਰਕਸ਼ਾਪਾਂ ਤੇ ਲੈਕਚਰਾਂ ਦਾ ਆਯੋਜਨ ਕੀਤਾ ਜਾਵੇਗਾ। ਡਾ. ਮੋਨਿਕਾ ਭਾਰਦਵਾਜ, ਮੁਖੀ ਜ਼ੋਆਲੋਜੀ, ਸਮੇਤ ਹੋਰ ਸਟਾਫ ਮੈਂਬਰ ਅਤੇ ਵਿਦਿਆਰਥਣਾਂ ਨੇ ਇਸ ਲੈਕਚਰ ਕਮ ਵਰਕਸ਼ਾਪ ‘ਚ ਉਤਸ਼ਾਹਪੂਰਵਕ ਹਿੱਸਾ ਲਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply