ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ
ਵਿਦਿਆਰਥੀਆਂ ਨੇ `ਚੌਥੀ ਪੰਜਾਬ ਗਤਕਾ ਚੈਂਪੀਅਨਸ਼ਿਪ` ਜੋ ਕਿ 18 ਤੋਂ 20 ਅਗਸਤ 2017 ਤੱਕ ਮਾਛੀਵਾੜਾ ਸਾਹਿਬ ਵਿਖੇ ਹੋਈ ਦੇ ਅੰਡਰ-17 ਗਰੁੱਪ `ਚ ਤਗਮੇ ਜਿੱਤ ਕੇ ਸਫਲਤਾ ਪ੍ਰਾਪਤ ਕੀਤੀ।ਸਕੂਲ ਦੇ ਦਸਵੀਂ-ਏ ਦੇ ਵਿਦਿਆਰਥੀ ਅਮੀਤੋਜ ਸਿੰਘ, ਅਰਸ਼ਜੀਤ ਸਿੰਘ, ਦੱਸਵੀਂ-ਆਈ ਦੇ ਵਿਦਿਆਰਥੀ ਉਪਕਾਰ ਸਿੰਘ ਅਤੇ ਨੌਵੀਂ-ਜੀ ਦੇ ਵਿਦਿਆਰਥੀ ਮਿਲਾਪ ਸਿੰਘ ਦੀ ਟੀਮ ਨੇ ਚਾਂਦੀ ਦੇ ਤਗਮੇ ਹਾਸਲ ਕੀਤੇ ਜਦਕਿ ਅਮੀਤੋਜ ਸਿੰਘ ਨੇ ਵਿਅਕਤੀਗਤ ਤੌਰ ਤੇ ਕਾਂਸੇ ਦਾ ਤਗਮਾ ਵੀ ਹਾਸਲ ਕੀਤਾ।ਵਿਦਿਆਰਥੀਆਂ ਦੇ ਸਕੂਲ ਪਹੁੰਚਣ `ਤੇ ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਡਾਇਰੈਕਟਰ/ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਮੁੱਖ ਅਧਿਆਪਕਾਵਾਂ ਸ੍ਰੀਮਤੀ ਕਵਲਪ੍ਰੀਤ ਕੌਰ, ਸ਼੍ਰੀਮਤੀ ਕਿਰਨਜੋਤ ਕੌਰ, ਸ਼੍ਰੀਮਤੀ ਨਿਸ਼ਚਿੰਤ ਕੌਰ, ਖੇਡ ਵਿਭਾਗ ਦੇ ਮੁਖੀ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਅਤੇ ਕੋਚ ਜਗਦੀਸ਼ ਸਿੰਘ ਵੀ ਹਾਜਰ ਸਨ ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media