Tuesday, August 11, 2026

`ਜਿਉਂਦੇ ਜੀਅ ਖੂਨ ਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ` ਜਰੂਰ ਕਰੋ – ਸਿਵਲ ਸਰਜਨ

ਅੰਮਿ੍ਰਤਸਰ, 31 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ’ਜਿਉਂਦੇ ਜੀਅ ਖੂਨ ਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ ਜਰੂਰ` ਇਸ ਆਸ਼ੇ ਨੂੰ ਸਮਰਪਿਤ PPN3108201708ਮਿਤੀ 25/8/2017 ਤੋ 8/9/2017 ਤਕ ਚਲ ਰਹੇ ਅੱਖਾਂ ਦੇ ਪੰਦਰਵਾੜੇ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਅੱੱਜ ਆਈ.ਈ.ਸੀ ਕੈਂਪੇਨ ਵੈਨ ਨੂੰ ਸਿਵਲ ਸਰਜਨ ਅੰਮਿ੍ਰਤਸਰ ਡਾ. ਨਰਿੰਦਰ ਕੌਰ ਵਲੋਂ ਸਿਵਲ ਹਸਪਤਾਲ ਤੋਂ ਹਰੀ ਝੰਡੀ ਦੇ ਕਿ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚ ਰਵਾਨਾ ਕੀਤਾ ਗਿਆ।ਇਸ ਵਿਚ ਅੱਖਾਂ ਦੀ ਦੇਖ ਭਾਲ ਕਰਨ ਲਈ ਡਾਕੂਮੈਂਟਰੀ ਫਿਲਮ ਦਿਖਾਈ ਜਾ ਰਹੀ ਹੈ।
ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਅਖਾਂ ਦਾਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਖਾਂ ਦਾਨ ਸਿਰਫ ਮੌਤ ਤੋਂ ਬਾਅਦ ਹੀ ਹੁੰਦੀਆਂ ਹਨ।ਅੱਖਾਂ ਦਾਨ ਮੌਤ ਤੋਂ 6 ਘੰਟੇ ਵਿੱਚ ਹੋਣੀਆ ਚਾਹੀਦੀਆਂ ਹਨ।ਜੇਕਰ ਕਿਸੇ ਕਾਰਨ ਦੇਰੀ ਹੋ ਜਾਵੇ, ਤਾਂ 24 ਘੰਟੇ ਤੱਕ ਅੱਖਾਂ ਵਿਚ ਜਾਨ ਰਹਿੰਦੀ ਹੈ।ਅੱਖਾਂ ਦਾਨ ਕਰਨ ਨਾਲ ਇੱਕ ਇਨਸਾਨ ਹੋਰ ਇਨਸਾਨ ਨੂੰ ਰੋਸ਼ਨੀ ਦੇ ਸਕਦਾ ਹੈ।ਉਨਾਂ ਲੋਕਾ ਨੂੰ ਅਪੀਲ ਕੀਤੀ ਕਿ ਇਸ ਵੈਨ ਨੂੰ ਜਰੂਰ ਦੇਖਣ ਅਤੇ ਆਪਣੀ ਸਿਹਤ ਸਬੰਧੀ ਜਾਗਰੂਕ ਰਹਿਣ।
ਇਸ ਮੌਕੇ ਅੱਖਾਂ ਦੇ ਮਾਹਿਰ ਸਰਜਨ ਡਾ. ਸ਼ਾਲੂ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਭਾਵ ਹਾਦਸੇ ਜਾਂ ਕਿਸੇ ਹੋਰ ਕਾਰਨ ਨਾਲ ਮੌਤ ਹੋਣ ਦੀ ਹਾਲਤ ਵਿਚ ਜਿੰਨੀ ਜਲਦੀ ਹੋ ਸਕੇ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ।ਇਸ ਦੇ ਲਈ ਸਿਹਤ ਵਿਭਾਗ ਨਾਲ ਸੰਬਧਤ 104 ਟੋਲ ਫ੍ਰਰੀ ਨੰਬਰ ਤੇ ਗੱਲ ਕੀਤੀ ਜਾ ਸਕਦੀ ਹੈ। ਉਨਾਂ ਨੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਇਹ ਆਈ.ਈ.ਸੀ ਕੈਂਪੇਨ ਵੈਨ ਸ਼ਹਿਰ ਦੇ ਸਾਰੇ ਆਈ ਬੈਂਕ ਨੁੂੰ ਕਵਰ ਕਰਕੇ ਸਿਵਲ ਹਸਪਤਾਲ ਬਾਬਾ ਬਕਾਲਾ ਤੋਂ ਤਰਨ ਤਾਰਨ ਜਾਵੇਗੀ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜਿੰਦਰ ਅਰੌੜਾ, ਡਾ. ਚਰਨਜੀਤ, ਡਾ. ਮੋਨਾ, ਜਿਲਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਰਾਜ ਕੌਰ, ਆਰੁੂੁਸ਼ ਭੱਲਾ, ਪਿਸ਼ੌਰਾ ਸਿੰਘ, ਸੰਦੀਪ ਕੁਮਾਰ, ਰਾਕੇਸ਼  ਅਤੇ ਸਿਵਲ ਹਸਪਤਾਲ ਦਾ ਸਾਰਾ ਸਟਾਫ ਮੋਜੂਦ ਸੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply