Monday, October 19, 2026

ਇੰਟਰਨੈਸ਼ਨਲ ਪ੍ਰਧਾਨ ਲਾਇਨ ਡਾ. ਨਰੇਸ਼ ਅਗਰਵਾਲ ਵਲੋਂ ਲਾਇਨਜ਼ ਆਈ ਹਸਪਤਾਲ ਦਾ ਦੌਰਾ

ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਲਾਇਨ ਡਾ. ਨਰੇਸ਼ ਅੱਗਰਵਾਲ ਵਲੋਂ ਲਾਇਨਜ਼ PPN3008201711ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਚਲਾਏ ਜਾ ਲਾਇਨਜ਼ ਆਈ ਹਸਪਤਾਲ ਦਾ ਦੌਰਾ ਕੀਤਾ ਅਤੇ ਇਸ ਦੇ ਕੰਮਕਾਜ਼ ਦਾ ਮੁਆਇਨਾ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਲਾਇਨ ਬਲਜੀਤ ਸਿੰਘ ਜੰਮੂ ਨੇ ਦੱਸਿਆ ਕਿ ਪਿਛਲੇ ਦਿਨੀਂ ਪ੍ਰਧਾਨ ਲਾਇਨ ਡਾ. ਨਰੇਸ਼ ਅੱਗਰਵਾਲ ਪਾਕਿਸਤਾਨ ਜਾਣ ਤੋਂ ਪਹਿਲਾਂ ਕੁੱਝ ਸਮੇਂ ਲਈ ਅੰਮ੍ਰਿਤਸਰ ਰੁਕੇ ਸਨ ਅਤੇ ਆਈ ਹਸਪਤਾਲ ਦੀ ਵਰਕਿੰਗ ਦਾ ਮੁਆਇਨਾ ਕਰਦਿਆਂ ਉਨਾਂ ਨੇ ਇਸ `ਤੇ ਤਸੱਲੀ ਪ੍ਰਗਟਾਈ।ਲਾਇਨ ਅਗਰਵਾਲ ਨਾਲ ਉਨਾਂ ਦੀ ਧਰਮ ਪਤਨੀ ਲਾਇਨ ਲੇਡੀ ਸ੍ਰੀਮਤੀ ਨਮਿਤਾ ਅਗਰਵਾਲ ਤੇ ਇੰਟਰਨੈਸ਼ਨਲ ਡਾਇਰੈਕਟਰ ਲ਼ਾਇਨ ਲੇਡੀ ਅਰੁਨਾ ਅਭੈ ਓਸਵਾਲ ਵੀ ਮੌਜੂਦ ਸਨ।
PPN3108201715ਇਸ ਸਮੇਂ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਲਾਇਨਜ਼ ਕਲੱਬ 321-ਡੀ ਦੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਲਾਇਨ ਨਰੇਸ਼ ਅੱਗਰਵਾਲ ਨੇ ਕਿਹਾ ਕਿ ਲਾਇਨ ਕਲੱਬ ਦੇ ਕਰੀਬ 210 ਦੇਸ਼ਾਂ ਵਿੱਚ 15 ਲੱਖ ਮੈਂਬਰ ਸਮਾਜ ਭਲਾਈ ਦੇ ਕੰਮਾਂ ਵਿਚ ਰੁੱਝੇ ਹੋਏ ਹਨ, ਪਰ ਫਿਰ ਵੀ ਮਾਨਵਤਾ ਦੀ ਭਲਾਈ ਦਾ ਕੋਈ ਅੰਤ ਨਹੀਂ।ਉਨ੍ਹਾਂ ਸਾਰੇ ਕਲੱਬਾਂ ਦੇ ਮੈਂਬਰਾ ਨੂੰ ਅਪੀਲ ਕੀਤੀ ਆਪੋ ਆਪਣੇ ਦਾਇਰੇ ਵਿਚ ਕਲੱਬ ਦੀਆਂ ਗਤੀਵਿਧੀਆਂ ਨੂੰ ਪੁਰੇ ਜ਼ੋਰ ਨਾਲ ਪ੍ਰਚਾਰਣ ਤਾਂ ਕਿ ਹੋਰ ਲੋਕ ਵੀ ਸੇਵਾ ਦੇ ਇਸ ਵਿਸ਼ੇਸ਼ ਮੁਹਿੰਮ ਨਾਲ ਜੁੜ ਸਕਣ।ਲਾਇਨ ਨਰੇਸ਼ ਅੱਗਰਵਾਲ ਨੇ ਅੰਮ੍ਰਿਤਸਰ ਦੇ ਲਾਇਨ ਆਈ ਹਸਪਤਾਲ ਨੂੰ ਹੋਰ ਬੇਹਤਰ ਬਣਾਉਣ ਲਈ ਸਪੈਸ਼ਲ ਗ੍ਰਾਂਟ ਦੇਣ ਦਾ ਭਰੋਸਾ ਵੀ ਦਿਵਾਇਆ।
ਲਾਇਨ ਲੇਡੀ ਅਰੁਨਾ ੳਸਵਾਲ ਨੇ ਵੱਖ ਵੱਖ ਕਲੱਬਾਂ ਦੇ ਅਹੁਦੇਦਾਰਾਂ ਨੂੰ ਸਮਾਜ ਦੀ ਅਤੇ ਕਲੱਬ ਦੀ ਹੋਰ ਬੇਹਤਰੀ ਲਈ ਸਹੁੰ ਚੁਕਾਈ।ਲਾਇਨਜ਼ ਕਲੱਬ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਪ੍ਰਧਾਨ ਲਾਇਨ ਸੁਖਵਿੰਦਰ ਸਿੰਘ ਨਰੂਲਾ ਨੇ ਦਸਿਆ ਕਿ ਅੰਤਰਰਾਸ਼ਟਰੀ ਪ੍ਰਧਾਨ ਲਾਇਨ ਨਰੇਸ਼ ਅੱਗਰਵਾਲ ਤੀਜੇ ਅਜਿਹੇ ਭਾਰਤੀ ਹਨ, ਜਿਨ੍ਹਾਂ ਨੂੰ ਅੰਤਰਾਸ਼ਟਰੀ ਪੱਧਰ ਦੀ ਇਸ ਸ਼ਿਖਰਲੀ ਪੱਦਵੀ ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਤੇ ਲਾਇਨ ਜਗਮੋਹਨ ਸਿੰਘ ਦੂਆ, ਹਰਦੀਪ ਸਿੰਘ ਖੜਕਾ, ਰੋਹਿਤ ਮੇਹਰਾ, ਜਸਬੀਰ ਸਿੰਘ, ਕਮਲ ਪਹਿਲਵਾਨ, ਨਰਿੰਦਰ ਸਿੰਘ, ਜੇ.ਐਸ ਨਾਗਪਾਲ, ਸੁਖਜਿੰਦਰ ਸਿੰਘ, ਕੰਵਰਦੀਪ ਸਿੰਘ, ਮਨਿੰਦਰ ਸਿੰਘ, ਜਸਬੀਰ ਸਿੰਘ ਸੱਗੂ, ਅਜਾਇਬ ਸਿੰਘ ਅਭਿਆਸੀ, ਮਨਦੀਪ ਸਿੰਘ, ਪਰਮਜੀਤ ਸਿੰਘ, ਜੀ. ਐਸ ਮਠਾੜੂ, ਇਕਬਾਲ ਸਿੰਘ ਲ਼ੂਥਰਾ, ਸੁਰਿੰਦਰ ਮਹਾਜਨ, ਵਿਪਨ ਸ਼ਰਮਾ, ਕੇ. ਆਰ ਜੈਨ, ਕੇ.ਵਰਮਾ, ਏ. ਐਨ.ਚਾਬਾ ਅਤੇ ਹੋਰ ਬਹੁਤਾ ਸਾਰੇ ਲਾਇਨ ਮੈਂਬਰ ਹਾਜ਼ਰ ਸਨ।

Check Also

ਅੰਮ੍ਰਿਤਸਰ ‘ਚ ਡੇਂਗੂ ਵਿਰੋਧੀ ਮੁਹਿੰਮ – ਸਕੂਲਾਂ ਅਤੇ ਹੌਟਸਪੌਟ ਇਲਾਕਿਆਂ ‘ਚ ਐਂਟੀ-ਲਾਰਵਾ ਕਾਰਵਾਈ, ਸਪਰੇਅ ਤੇ ਫੌਗਿੰਗ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ …

Leave a Reply