ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਨਾਟਕਕਾਰ ਕੇਵਲ
ਧਾਲੀਵਾਲ ਨੂੰ ਸਰਬਸੰਮਤੀ ਨਾਲ 6ਵੀਂ ਵਾਰ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ।ਸਰਬਸੰਮਤੀ ਨਾਲ ਹੀ ਸ਼੍ਰੋਮਣੀ ਅਦਾਕਾਰਾ ਜਤਿੰਦਰ ਕੌਰ, ਸ਼ੋ੍ਰਮਣੀ ਗਾਇਕਾ ਗੁਰਮੀਤ ਬਾਵਾ ਤੇ ਨਾਟਕਕਾਰ ਜਗਦੀਸ਼ ਸਚਦੇਵਾ ਨੂੰ ਸੁਸਾਇਟੀ ਦੇ ਸਰਪ੍ਰਸਤ, ਵਿਜੇ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਰਮੇਸ਼ ਯਾਦਵ ਨੂੰ ਜਨ: ਸਕੱਤਰ ਅਤੇ ਸ਼ਿਵਦੇਵ ਸਿੰਘ ਨੂੰ ਵਿੱਤ ਸਕੱਤਰ ਬਣਾਇਆ ਗਿਆ ਹੈ।ਪ੍ਰਧਾਨ ਕੇਵਲ ਧਾਲੀਵਾਲ ਅਨੁਸਾਰ ਦੋ ਸਾਲਾਂ ਲਈ ਸੁਸਾਇਟੀ ਦੀ ਸਰਬਸੰਮਤ ਚੋਣ ਵਿਚ 11 ਮੈਂਬਰੀ ਕਾਰਜਕਾਰਨੀ ਕਮੇਟੀ ਵਿੱਚ ਉਕਤ ਅਹੁਦੇਦਾਰਾਂ ਤੋਂ ਇਲਾਵਾ ਡਾ: ਸ਼ਾਮ ਸੁੰਦਰ ਦੀਪਤੀ, ਅਦਾਕਾਰ ਜਸਵੰਤ ਸਿੰਘ ਜੱਸ, ਗੁਰਿੰਦਰ ਮਕਨਾ, ਡਾ: ਰਸ਼ਮੀ ਨੰਦਾ, ਰਿਤੂ ਸ਼ਰਮਾ, ਤਜਿੰਦਰ ਸਿੰਘ ਰਾਜਾ ਤੇ ਮਲਵਿੰਦਰ ਨੂੰ ਸ਼ਾਮਿਲ ਕੀਤਾ ਗਿਆ ਹੈ।ਮੁੜ ਬਣੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਨਵੀਂ ਚੁਣੀ ਟੀਮ ਵਲੋਂ ਵਿਰਸਾ ਵਿਹਾਰ ਦੀ ਬਿਹਤਰੀ ਅਤੇ ਨਾਟਕ, ਸੰਗੀਤ, ਸਾਹਿਤ, ਨਿ੍ਰਤ ਤੇ ਫਾਈਨ ਆਰਟਸ ਆਦਿ ਸਮੂਹ ਕਲਾਵਾਂ ਦੀ ਪ੍ਰਫੁੱਲਤਾ ਲਈ ਸੁਸਾਇਟੀ ਦੇ ਫਾਊਂਡਰ ਤੇ ਜਨਰਲ ਮੈਂਬਰਾਂ ਦੀ ਸਲਾਹ ਨਾਲ ਭਰਪੂਰ ਯਤਨ ਕੀਤੇ ਜਾਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media