ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ `ਚ ਨਿਰੰਤਰ ਕਾਰਜਸ਼ੀਲ ਟਿ੍ਬਿਊਨ ਗਰੁੱਪ ਨਾਲ
ਅੰਮ੍ਰਿਤਸਰ ਤੋਂ ਜੁੜੇ ਉਘੇ ਪੱਤਰਕਾਰ ਜਗਤਾਰ ਸਿੰਘ ਲਾਂਬਾ ਦੀ ਮਾਤਾ ਸ੍ਰੀਮਤੀ ਅਮਰਜੀਤ ਕੌਰ ਲਾਂਬਾ ਨੂੰ ਅੱਜ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਿੰਘ ਸਭਾ ਪ੍ਰਤਾਪ ਨਗਰ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਅੰਤਿਮ ਅਰਦਾਸ ਤੋਂ ਬਾਅਦ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਰਜਿੰਦਰ ਸਿੰਘ ਮਹਿਤਾ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨੇ ਕਿਹਾ ਕਿ ਮਾਂਵਾਂ ਦੀ ਕੁੱਖ ਅਤੇ ਬੁੱਕਲ ਹੀ ਅਸਲ ’ਚ ਸੰਸਕਾਰਾਂ ਦੀ ਟਕਸਾਲ ਹੋਇਆ ਕਰਦੀ ਹੈ। ਮਾਵਾਂ ਦੀ ਜੀਵਨ, ਰਹਿਣੀ ਬਹਿਣੀ ਤੋਂ ਬਚੇ ਬਹੁਤ ਕੁੱਝ ਸਿੱਖ ਦੇ ਹਨ।ਉਹਨਾਂ ਕਿਹਾ ਕਿ ਮਾਂ ਦਾ ਰਿਸ਼ਤਾ ਦੁਨੀਆਂ ਅੰਦਰ ਸਭ ਤੋਂ ਪਵਿੱਤਰ ਅਤੇ ਜ਼ਿੰਦਗੀ ਦੇ ਸਰੋਕਾਰਾਂ ਨਾਲ ਨੇੜਿਉਂ ਜੁੜਿਆ ਹੁੰਦਾ ਹੈ।ਮਾਂ ਦੇ ਸੰਸਾਰ ਤੋਂ ਸਦਾ ਲਈ ਤੁਰ ਜਾਣ ਨਾਲ ਮਨੁੱਖ ਨੂੰ ਸਭ ਤੋਂ ਵੱਡਾ ਸਦਮਾ ਪੁੱਜਦਾ ਹੈ,ਅਤੇ ਇਸ ਰਿਸ਼ਤੇ ਦੀ ਬੁਕਲ ਜਿਹਾ ਨਿੱਘ ਦੁਨੀਆ ਦੇ ਹੋਰ ਕਿਸੇ ਰਿਸ਼ਤੇ ਵਿੱਚੋਂ ਨਹੀਂ ਮਿਲਦਾ।ਉਨਾਂ ਲਾਂਬਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਨਾਲ ਜੋੜਨ ਅਤੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਦੇਣ।ਦਿਲਜੀਤ ਸਿੰਘ ਬੇਦੀ ਨੇ ਪਰਿਵਾਰ ਵਲੋਂ ਸਮੂਹ ਸੰਗਤਾਂ ਤੇ ਸਨੇਹੀਆਂ ਦਾ ਧੰਨਵਾਦ ਕੀਤਾ।
ਲਾਂਬਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ, ਪੰਜਾਬੀ ਟਿ੍ਰਬਿਊਨ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਤੇਜ, ਡਿਪਟੀ ਕਮਿਸ਼ਨਰ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ ਵਲੋਂ ਸ਼ੋਕ ਸੰਦੇਸ਼ ਭੇਜੇ ਗਏ।
ਇਸ ਮੌਕੇ ਭਾਈ ਮੋਹਕਮ ਸਿੰਘ ਪ੍ਰਧਾਨ ਸੰਯੁਕਤ ਅਕਾਲੀ ਦਲ, ਕੰਵਰਪਾਲ ਸਿੰਘ ਬਿੱਟੂ ਦਲ ਖ਼ਾਲਸਾ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਹਰਭਜਨ ਸਿੰਘ ਮਨਾਵਾਂ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਦਲਜੀਤ ਸਿੰਘ ਬੇਦੀ, ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਜਸਵਿੰਦਰ ਸਿੰਘ ਐਡਵੋਕੇਟ, ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ, ਸਤਨਾਮ ਸਿੰਘ ਮਨਾਵਾਂ, ਬਲਦੇਵ ਸਿੰਘ ਸਿਰਸਾ, ਡਾ: ਇੰਦਰਜੀਤ ਸਿੰਘ ਗਗੋਆਣੀ, ਡਾ: ਇਕਬਾਲ ਕੌਰ ਸਾਂਝ, ਗੁਰਿੰਦਰ ਸਿੰਘ ਚਾਵਲਾ ਚੀਫ ਖਾਲਸਾ ਦੀਵਾਨ, ਹਰਕੰਵਲ ਕੋਰਪਾਲ, ਰੇਸ਼ਮ ਸਿੰਘ, ਖਾਲਸਾ ਕਾਲਜ ਤੋਂ ਪ੍ਰੀਤਮ ਸਿੰਘ, ਜਸਵੰਤ ਸਿੰਘ ਜੱਸ ਅਜੀਤ, ਸੁਖਵਿੰਦਰ ਸਿੰਘ ਬਹੋੜੂ, ਜਸਬੀਰ ਸਿੰਘ ਪੱਟੀ, ਮਨਮੋਹਨ ਸਿੰਘ ਢਿੱਲੋਂ, ਜੀ.ਐਸ ਪਾਲ, ਡੀ.ਪੀ.ਆਰ.ਓ ਸ਼ੇਰਜੰਗ ਸਿੰਘ ਹੁੰਦਲ, ਦੀਪ ਦਵਿੰਦਰ ਸਿੰਘ ਕਹਾਣੀਕਾਰ, ਗੁਰਬਖ਼ਸ਼ ਪੁਰੀ ਤਰਨ ਤਾਰਨ, ਡੀ.ਐਸ.ਪੀ ਆਹਲੂਵਾਲੀਆ, ਹਰਕੰਵਲ ਕੋਰਪਾਲ, ਸੁਰਜੀਤ ਸਿੰਘ ਗੋਪੀਪੁਰਾ, ਹਰਬੀਰ ਸਿੰਘ ਸੰਧੂ ਅਕਾਲੀ ਦਲ ਮਾਨ, ਚਰਨਜੀਤ ਸਿੰਘ ਅਰੋੜਾ, ਅੰਮ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਜਸਵਿੰਦਰ ਸਿੰਘ ਜੱਸੀ ਅਤੇ ਪ੍ਰੋ: ਸਰਚਾਂਦ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਸੁਰਿੰਦਰ ਸਿੰਘ ਵਰਪਾਲ, ਸਿਮਰਜੀਤ ਮਿੱਕੀ ਸਮੇਤ ਭਾਰੀ ਗਿਣਤੀ ’ਚ ਸੰਗਤਾਂ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media