Saturday, October 10, 2026

ਛੱਪੜ ਵਿੱਚੋਂ ਅਣਪਛਾਤੀ ਮਿਲੀ ਲਾਸ਼

ਗਹਿਰੀ ਮੰਡੀ, 2 ਸਤੰਬਰ (ਪੰਜਾਬ ਪੋਸਟ- ਡਾ. ਨਰਿਦਰ ਸਿੰਘ)- ਗਹਿਰੀ ਮੰਡੀ ਦੇ ਨੇੜਲੇ ਪਿੰਡ ਮੁੱਛਲਾਂ ਵਿੱਚੋਂ ਇੱਕ ਅਣਪਛਾਤੇ ਵਿਅੱਕਤੀ ਦੀ ਲਾਸ਼ ਬਰਾਮਦ ਹੋਈ ਹੈ।ਜੀ.ਆਰ.ਪੀ ਪੁਲਿਸ ਚੌਂਕੀ ਬਿਆਸ ਦੇ ਹੌਲਦਾਰ ਜਸਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮੁੱਛਲਾਂ ਕੋਲੋਂ ਦੀ ਲੰਘਦੀ ਰੇਲਵੇ ਲਾਈਨ ਬੁਟਾਰੀ ਅਤੇ ਟਾਂਗਰਾ ਦੇ ਵਿਚਕਾਰ ਬੁਰਜੀ ਨੰ: 483/19/21 ਦੇ ਨਾਲ ਹੀ ਇੱਕ ਛੱਪੜ ਵਿੱਚੋਂ ਅਣਪਛਾਤੀ ਲਾਸ਼ ਮਿਲੀ ਹੈ।ਮ੍ਰਿਤਕ ਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਪਛਾਣ ਪੱਤਰ ਨਹੀਂ ਮਿਲਿਆ।ਲਗਭਗ 40-45 ਸਾਲਾ ਲੱਗਦੇ ਵਿਅਕਤੀ ਨੇ ਕਾਲੇ ਰੰਗ ਦੀ ਕਮੀਜ਼ ਅਤੇ ਸੰਤਰੀ ਰੰਗ ਦੀ ਚੈਕਦਾਰ ਪੈਂਟ ਪਾਈ ਹੈ।ਪੁਲਿਸ ਵਲੋਂ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply