Saturday, October 10, 2026

ਡਾਕਟਰ ਨੇਕੀ ਕੈਨੇਡਾ ਵਿੱਚ ਦੇਣਗੇ ਲੈਕਚਰ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਿਮਕਾ ਬੁੱਕ ਵਿੱਚ ਨਾਮ ਦਰਜ ਕਰਵਾ ਚੁੱਕੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਮੈਡੀਕਲ DR. Nekiਸਖਸ਼ੀਅਤ ਡਾ. ਨਿਰੰਜਣ ਸਿੰਘ ਨੇਕੀ, ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਐਨੂਅਲ ਕਾਨਫਰੰਸ ਉਨ ਹਾਰਟ ਡਿਸੀਜ਼ਜ਼ (ਦਿਲ ਦੀਆਂ ਬੀਮਾਰੀਆਂ ਨਾਲ ਸਬੰਧਤ ਕਾਨਫਰੰਸ) ਵਿੱਚ ਲੈਕਚਰ ਦੇਣ ਲਈ ਵਿਸ਼ੇਸ਼ ਸੱਦਾ ਪੱਤਰ ਮਿਲਿਆ ਹੈ।ਇਹ ਕਾਨਫਰੰਸ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ 18-19 ਸੰਤਬਰ 2017 ਨੂੰ ਹੋ ਰਹੀ ਹੈ।ਇਸ ਦੀ ਲਿਖਤੀ ਸੂਚਨਾ ਕਾਨਫਰੰਸ ਦੇ ਮੈਨੇਜਰ ਕੈਰੀ ਜੋਹਨਸਨ ਨੇ ਡਾਕਟਰ ਨੇਕੀ ਨੂੰ ਭੇਜੀ ਹੈ।ਡਾ. ਨੇਕੀ ਇਸ ਕਾਨਫਰੰਸ ਵਿੱਚ ਕਲੋਪੋਡੋਗਰਿਲ ਵਿਸ਼ੇ `ਤੇ ਲੈਕਚਰ ਦੇਣਗੇ ਅਤੇ ਖੋਜ ਪੱਤਰ ਵੀ ਪੜ੍ਹਨਗੇ ਅਤੇ 2 ਵਿਗਿਆਨ ਸ਼ੈਸ਼ਨਾਂ ਦੀ ਪ੍ਰਧਾਨਗੀ ਵੀ ਕਰਨਗੇ।ਡਾ. ਨੇਕੀ ਇਸ ਕਾਨਫਰੰਸ ਨੂੰ ਗੈਸਟ ਆਫ ਆਨਰ ਵੀ ਹੋਣਗੇ।ਡਾਕਟਰ ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਹੋਇਆ ਹੈ।ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭਾਰਤੀ ਅੰਮ੍ਰਿਤਸਰ ਦੇ ਡਾਕਟਰ ਨੂੰ ਬਤੌਰ ਸਪੀਕਰ, ਪੇਪਰ ਪੜ੍ਹਨ, ਵਿਗਿਆਨ ਸ਼ੈਸ਼ਨਾਂ ਦੀ ਪ੍ਰਧਾਨਗੀ ਦੇ ਨਾਲ-ਨਾਲ ਗੈਸਟ ਆਫ ਆਨਰ ਹੋਣ ਦਾ ਵੀ ਮਾਣ ਪ੍ਰਾਪਤ ਹੋਇਆ ਹੋਵੇ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply