Tuesday, August 11, 2026

ਏ.ਐਸ.ਆਈ ਪ੍ਰਮੋਟ ਕਰਨ ਦਾ ਝਾਂਸਾ ਦੇ ਕੇ ਧਮਕੀਆਂ ਦੇਣ ਦੇ ਦੋਸ਼ `ਚ ਨਕਲੀ ਡੀ.ਆਈ.ਜੀ ਕਾਬੂ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਅਮਰੀਕ ਸਿੰਘ ਪਵਾਰ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ ਲਾਅ ਐਂਡ ਆਰਡਰ ਅੰਮ੍ਰਿਤਸਰ ਵੱਲੋਂ ਮਿਲੀਆਂ ਹਦਾਇਤਾਂ ਮੁਤਾਬਿਕ ਚਰਨਜੀਤ ਸਿੰਘ ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ਼ਹਿਰੀ-1 ਅਤੇ ਮਨਜੀਤ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਅੰਮ੍ਰਿਤਸਰ ਦੀ ਅਗਵਾਈ ਵਿੱਚ ਇੰਸਪੈਕਟਰ ਅਮਰੀਕ ਸਿੰਘ ਮੁੱਖ ਅਫਸਰ ਥਾਣਾ ਸੀ ਡਵੀਜ਼ਨ ਦੀ ਦੇਖ-ਰੇਖ ਹੇਠ ਬਣੀ ਟੀਮ ਵੱਲੋਂ ਭੋਲੇ ਭਾਲੇ ਲੋਕਾਂ ਦਾ ਸਰਕਾਰੀ ਅਤੇ ਗੈਰ ਸਰਕਾਰੀ ਕੰਮ ਕਾਜ ਕਰਾਉਣ ਦਾ ਝਾਂਸਾ ਦੇ ਕੇ ਫਿਰੌਤੀ ਦੀ ਮੰਗ ਕਰਨ ਅਤੇ ਠੱਗੀ ਮਾਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਲਈ ਸਖਤ ਮਿਹਨਤ ਨਾਲ ਡਿਊਟੀ ਨਿਭਾਉਂਦੇ ਹੋਏ ਪ੍ਰਵੀਨ ਕੁਮਾਰ ਸਭਰਵਾਲ ਪੁੱਤਰ ਅਸ਼ਵਿਨ ਕੁਮਾਰ ਹਾਲ ਵਾਸੀ ਫੌਜੀ ਦੀ ਕੋਠੀ, ਗਲੀ ਨੰ: 3, ਨਿਊ ਦੀਪ ਐਵਨਿਉ, ਨਾਨਕਸਰ ਮੁਹੱਲਾ ਤਰਨ ਤਾਰਨ, ਜਿਸ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਵੱਖ-ਵੱਖ ਜੁਰਮਾਂ ਤਹਿਤ ਮੁਕੱਦਮੇ ਦਰਜ਼ ਹਨ ਵੱਲੋਂ ਮੁੜ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ ਚੌਂਕੀ ਵਿਜੈ ਨਗਰ ਵਿੱਚ ਤਾਇਨਾਤ ਐਚ.ਸੀ ਸਰਵਨ ਸਿਘ ਨੰਬਰ 1140/ਅੰਮ੍ਰਿਤਸਰ ਨੁੰ ਆਪਣੀ ਪਛਾਣ ਆਈ.ਪੀ.ਐਸ ਹੋਣ ਅਤੇ ਡੀ.ਆਈ.ਜੀ ਡਿਫੈਂਸ ਐਮ.ਐਚ.ਏ ਦਿੱਲੀ ਤਾਇਨਾਤ ਹੋਣ ਬਾਰੇ ਦੱਸਦੇ ਹੋਏ ਉਸ ਨੂੰ ਮੁੱਖ ਮੁਨਸ਼ੀ ਲਗਾਏ ਜਾਣ ਦਾ ਝਾਂਸਾ ਦੇ ਕੇ 15,000/- ਰੁਪਏ ਨਜ਼ਦੀਕ ਪੰਜਾਬ ਡੇਅਰੀ ਤਰਨ ਤਾਰਨ ਰੋਡ ਕੋਲ ਆ ਕੇ ਵਸੂਲਣ ਅਤੇ ਬਾਅਦ ਵਿੱਚ ਇਸ ਨੂੰ ਏ.ਐਸ.ਆਈ ਪ੍ਰਮੋਟ ਕਰਵਾਏ ਜਾਣ ਦਾ ਝਾਂਸਾ ਦੇ ਕੇ 1,50,000/- ਰੁਪੈ ਦੀ ਹੋਰ ਮੰਗ ਕਰਨ ਅਤੇ ਨਾ ਦਿੱਤੇ ਜਾਣ `ਤੇ ਧਮਕੀਆਂ ਦੇਣ `ਤੇ ਐਚ.ਸੀ ਸਰਵਨ ਸਿੰਘ ਨੰਬਰ 1140/ਅੰਮ੍ਰਿਤਸਰ ਦੇ ਬਿਆਨ `ਤੇ ਦਰਜ਼ ਕੀਤੇ ਗਏ ਮੁਕੱਦਮਾ ਨੰਬਰ 123 ਮਿਤੀ: 29-8-17 ਜੁਰਮ 419/420/384/506 ਭ:ਦ: ਥਾਣਾ ਸੀ ਡਵੀਜ਼ਨ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਇਸ ਦੋਸ਼ੀ ਪ੍ਰਵੀਨ ਕੁਮਾਰ ਸਭਰਵਾਲ ਵਲੋਂ ਹੋਰ ਕਿੰਨ੍ਹਾਂ-ਕਿੰਨ੍ਹਾਂ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਫਿਰੋਤੀ ਹਾਸਲ ਕੀਤੀ ਗਈ ਜਾਂ ਠੱਗੀ ਮਾਰੀ ਗਈ ਹੈ, ਬਾਰੇ ਡੂੰਘਿਆਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply