Friday, October 9, 2026

ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਮੰਡੀ ਹਰਜੀ ਵਿਖੇ ਹਾਊਸ ਮੁਕਾਬਲਾ ਕਰਵਾਇਆ

ਮਲੋਟ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਸਕੂਲ ਦੀ ਕਾਰਵਾਈ ਨੂੰ ਸੰਚਾਰੂ ਢੰਗ PPN0209201703ਨਾਲ ਚਲਾਉਣ ਲਈ ਚਾਰ ਹਾਊਸ ਬਣਾਏ ਗਏ ਹਨ।ਜੋ ਸਵੇਰ ਦੀ ਸਭਾ, ਅਨੁਸ਼ਾਸਨ, ਸਫਾਈ, ਅਤੇ ਮਿਡ ਡੇ ਮੀਲ ਦਾ ਧਿਆਨ ਰੱਖਦੇ ਹਨ।ਇਕ ਹਾਊਸ ਦਾ ਇਕ ਟੀਚਰ ਨੂੰ ਇੰਚਾਰਜ ਲਾਇਆ ਗਿਆ ਹੈ।ਉਹਨਾਂ ਦੇ ਨਾਲ ਕੁੱਝ ਟੀਚਰ ਅਤੇ ਵਿਦਿਆਰਥੀ ਮੈਂਬਰ ਲਗਾਏ ਗਏ ਹਨ।ਇਹ ਹਾਊਸ ਸਕੂਲ ਵਿਚ ਇਕ ਹਫਤਾ ਕੰਮ ਕਰਦਾ ਹੈ।ਸਕੂਲ ਵਿਚ ਹਾਊਸ ਮੁਕਾਬਲਾ ਕਰਵਾਇਆ ਗਿਆ।ਗਰੀਨ ਹਾਊਸ ਨੇ ਚੰਗੀ ਕਾਰਗੁਜ਼ਾਰੀ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਦੀ ਅਗਵਾਈ ਮੈਡਮ ਸੀਤਾ ਰਾਣੀ ਕਰ ਰਹੇ ਹਨ।ਉਨ੍ਹਾਂ ਦੇ ਨਾਲ ਸੁਰੇਸ਼ ਕੁਮਾਰ, ਪਿ੍ਅਕਾ ਮੈਡਮ, ਮੈਡਮ ਸੁਨੀਤਾ ਰਾਣੀ, ਮੈਡਮ ਕਰਮਜੀਤ ਕੌਰ ਅਤੇ ਮੈਡਮ ਰੇਨੂੰ ਬਾਲਾ ਕੰਮ ਕਰ ਰਹੇ ਹਨ, ਜਿੰਨਾਂ ਨੂੰ ਸਕੂਲ ਦੇ ਪ੍ਰਿੰਸੀਪਲ ਵਿਜੈ ਗਰਗ ਵਲੋਂ ਸਨਮਾਨਿਤ ਕੀਤਾ ਗਿਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply