Monday, August 10, 2026

ਹਵਾਈ ਅੱਡੇ ਦੇ ਨੇੜੇ ਪਤੰਗਬਾਜ਼ੀ `ਤੇ ਪਾਬੰਦੀ

ਅੰਮਿ੍ਤਸਰ, 3 ਸਤੰਬਰ (ਪੰਜਾਬ ਪਸੋਟ- ਮਨਜੀਤ ਸਿੰਘ) – ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮਿ੍ਰਤਸਰ ਵਿਖੇ ਹਵਾਈ ਜਹਾਜਾਂ ਦੀ ਟ੍ਰੈਫਿਕ ਨੂੰ ਮਦੇਨਜ਼ਰ ਰੱਖਦੇ ਹੋਏ ਪੁਲਿਸ ਕਮਿਸ਼ਨਰ ਨੇ ਹਵਾਈ ਅੱਡੇ ਦੇ ਨੇੜੇ ਪਤੰਗਬਾਜੀ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।ਉਪ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪਵਾਰ ਨੇ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਦੇ ਡਾਇਰੈਕਟਰ ਸ਼ਹਿਰ ਹਵਾਬਾਜੀ ਵਿਭਾਗ ਵਲੋਂ ਮਿਲੀਆਂ ਹਦਾਇਤਾਂ ਉੱਤੇ ਇਹ ਕਾਰਵਾਈ ਕੀਤੀ ਗਈ ਹੈ।ਉਨਾਂ ਦੱਸਿਆ ਕਿ ਹਵਾਈ ਅੱਡੇ ਉੱਤੇ ਆਉਂਦੀਆਂ ਅੰਤਰਰਾਸ਼ਟਰੀ ਉਡਾਣਾ ਅਤੇ ਘਰੇਲੂ ਉਡਾਨਾ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ ਕਿ ਹਵਾਈ ਅੱਡੇ ਨੇੜੇ ਕੋਈ ਵੀ ਪਤੰਗ ਜਾਂ ਵਸਤੂ ਹਵਾ ਵਿਚ ਨਾ ਉੱਡੇ।ਇਸ ਲਈ ਉਪ ਕਮਿਸ਼ਨਰ ਪੁਲਿਸ ਕਮ ਕਾਰਜਕਾਰੀ ਮਜਿਸਟਰੇਟ, ਕਮਿਸ਼ਨਰੇਟ ਅੰਮਿ੍ਰਤਸਰ ਸ਼ਹਿਰੀ ਨੇ ਜਾਬਤਾ ਫੌਜ਼ਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅਜਨਾਲਾ ਰੋਡ, ਅੰਮਿ੍ਰਤਸਰ ਦੇ 2 ਕਿਲੋਮੀਟਰ ਘੇਰੇ ਵਿੱਚ ਪਤੰਗਬਾਜੀ ਜਾਂ ਹੋਰ ਉਪਕਰਨਾਂ ਦੇ ਉਡਾਉਣ ਉੱਤੇ ਮੁਕੰਮਲ ਪਾਬੰਦੀ ਲਗਾਈ ਹੈ ਜੋ ਕਿ 1 ਨਵੰਬਰ 2017 ਤੱਕ ਲਾਗੂ ਰਹੇਗੀ।

 

 

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply