ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਸੰਸਕ੍ਰਿਤ ਵਿਭਾਗ ਵਲੋਂ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੇ
ਸੇਵਾ ਦਰਸ਼ਨ ਬਾਰੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਇਸ ਜਿਸ ਵਿੱਚ ਸੰਸਕ੍ਰਿਤ ਦੇ ਵਿਦਿਆਰਥੀਆਂ ਨੇ ਭਗਤ ਜੀ ਦੇ ਪਰ ਸਲੋਕਾਂ ਦਾ ਪਾਠ ਕੀਤਾ।ਸੈਮੀਨਾਰ ਦੇ ਮੁੱਖ ਬੁਲਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਸ੍ਕ੍ਰਿਤ ਵਿਭਾਗ ਮੁਖੀ ਪ੍ਰੋ. ਡਾ. ਦਲਬੀਰ ਸਿੰਘ ਸਨ, ਜਿੰਨਾਂ ਦਾ ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਸਵਾਗਤ ਕੀਤਾ।
ਪ੍ਰੋ. ਡਾ. ਦਲਬੀਰ ਸਿੰਘ ਚਾਹਲ ਨੇ ਸੈਮੀਨਾਰ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਗਤ ਪੂਰਨ ਸਿੰਘ ਨੂੰ ਸੇਵਾ ਦੇ ਸੰਸਕਾਰ ਵੇਦਾਂ ਅਤੇ ਗੁਰੂਆਂ ਤੋਂ ਮਿਲੇ।ਉਨਾਂ ਦਾ ਮੰਨਣਾ ਸੀ ਕੀ ਸੇਵਾ ਹੀ ਸਭ ਤੋਂ ਵੱਡਾ ਤਪ ਹੈ ਅਤੇ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਤੇ ਸੰਸਾਰ ਵਿੱਚ ਇਸ ਸੇਵਾ ਨਾਲ ਮਨੁੱਖ ਪਰਮਾਤਮਾ ਨੂੰ ਪਾ ਲੈਂਦਾ ਹੈ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵੀ ਇਸ ਸਮੇਂ ਭਗਤ ਪੂਰਨ ਸਿੰਘ ਦੇ ਜੀਵਨ `ਤੇ ਰੋਸ਼ਨੀ ਪਾਈ, ਜਦਕਿ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਦਲਦੀਪ ਸਿਘ ਆਰੀਆ ਨੇ ਮੁੱਖ ਬੁਲਾਰੇ ਤੋ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਗੁਰਦਾਸ ਸੇਖੋਂ, ਡਾ. ਬੀ.ਐੇਸ ਬੱਲ, ਪ੍ਰੋ. ਪੀ.ਐਸ ਰੰਧਾਵਾ, ਪ੍ਰੋ. ਵਿਪਿਨ ਕੁਮਾਰ, ਪ੍ਰੋ. ਸੁਰਿੰਦਰ ਕੁਮਾਰ ਤੇ ਪ੍ਰੋ. ਬਬਸ਼ਾ ਮੇਂਗੀ ਆਦਿ ਵੀ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media