
ਅੰਮ੍ਰਿਤਸਰ, 12 ਜੁਲਾਈ ( ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਕਾਮਯਾਬੀ ਦੀ ਲੜੀ ਨੂੰ ਬਰਕਰਾਰ ਰੱਖਦਿਆਂ 2014 ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਮੈਰਿਟ ਪੁਜ਼ੀਸਨਾਂ ਹਾਸਲ ਕੀਤੀਆਂ।ਕਾਲਜ ਦੇ ਮਲਟੀਮੀਡੀਆ ਵਿਭਾਗ ਦੀਆਂ ਵਿਦਿਆਰਥਣਾਂ ਨੇ ਮੈਰਿਟ ਪੁਜ਼ੀਸਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਬੀ. ਐਮ. ਐਮ ਦੇ ਛੇਵੇਂ ਸਮੈਸਟਰ ਦੀ ਸ਼ੀਨਾ ਢਿੰਗਰਾ ਅਤੇ ਨਿਸ਼ਾ ਭੋਪਾਲ ਨੇ 800 ਵਿਚੋਂ 795 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਦਰਜਾ ਹਾਸਲ ਕੀਤਾ। ਇਸੇ ਹੀ ਜਮਾਤ ਦੀ ਆਂਚਲ ਦੇਵਗਨ ਨੇ 800 ਵਿਚੋਂ 788 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਤੀਜਾ ਸਥਾਨ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਫੈਰੀ ਸਚਦੇਵਾ ਨੇ 800 ਵਿਚੋਂ 785 ਅੰਕ ਲੈ ਕੇ ਯੂਨੀਵਰਸਿਟੀ ਵਿਚੋਂ ਪੰਜਵਾਂ ਸਥਾਨ ਹਾਸਲ ਕੀਤਾ।
ਬੀ. ਐਮ. ਐਮ ਅਠਵੇਂ ਸਮੈਸਟਰ ਦੀ ਵਿਦਿਆਰਥਣ ਪਵਨਦੀਪ ਕੌਰ ਨੇ 5850 ਵਿਚੋਂ 5600 ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।ਕਿਰਨਦੀਪ ਕੌਰ ਨੇ 5850 ਵਿਚੋਂ 5597 ਅੰਕ ਲੈ ਕੇ ਯੂਨੀਵਰਸਿਟੀ ਦੀ ਦੂਜੀ ਪੁਜ਼ੀਸਨ ਲਈ। ਹਿਨਾ ਮਖੀਜਾ ਨੇ 5850 ਵਿਚੋਂ 5587 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਤੀਜਾ ਸਥਾਨ ਲੈ ਕੇ, ਕਾਲਜ ਦੀ ਝੋਲੀ ਵਿਚ ਤਿੰਨੇ ਪੁਜੀਸਨਾਂ ਪਾਈਆਂ।ਮੈਰਿਟ ਦੀ ਲੜੀ ਨੂੰ ਬਰਕਰਾਰ ਰਖਦੇ ਹੋਏ ਇਸੇ ਹੀ ਜਮਾਤ ਦੀ ਸ਼ਾਹੀਨ ਬਾਂਸਲ ਨੇ 5850 ਵਿਚੋਂ 5487 ਅੰਕ ਲੈ ਕੇ ਚੌਥੀ ਪੁਜ਼ੀਸਨ ਅਤੇ ਨਿਲੀਮਾ ਧੀਰ ਨੇ 5381/5850ਅੰਕ ਲੈ ਕੇ ਯੂਨੀਵਰਸਿਟੀ ਦੀ ਛੇਂਵੀ ਪੁਜ਼ੀਸਨ ਹਾਸਲ ਕੀਤੀ। ਇਸੇ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਡਿਸਟਿੰਕਸ਼ਨ ਨਾਲ ਪਾਸ ਹੋ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ।ਪ੍ਰਿੰਸੀਪਲ ਡਾ. (ਮਿਸਿਜ਼) ਨੀਲਮ ਕਾਮਰਾ ਨੇ ਇਸ ਵੱਡੀ ਕਾਮਯਾਬੀ ਲਈ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਤਾਂ ਕਿ ਉਹ ਭਵਿੱਖ ਵਿਚ ਵਧੀਆ ਰਿਕਾਰਡ ਕਾਇਮ ਰੱਖਣ।ਵਿਭਾਗ ਦੇ ਮੁੱਖੀ ਮਿਸਟਰ ਸੰਜੀਵ ਸ਼ਰਮਾ ਅਤੇ ਬਾਕੀ ਸਟਾਫ ਮੈਂਬਰਾਂ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media