ਅੰਮ੍ਰਿਤਸਰ, 12 ਜੁਲਾਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਜਲੰਧਰ ਦੂਰਦਰਸ਼ਨ ਦੇ ਬਹੁਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ‘ਚ ੧੪ ਜੁਲਾਈ ਦਿਨ ਸੋਮਵਾਰ ਨੂੰ ‘ਪੰਜਾਬ ਦੀ ਖੁਸ਼ਹਾਲੀ ‘ਚ ਫ਼ੂਡ ਪ੍ਰੋਸੈਸਿੰਗ ਯੂਨਿਟ ਦੀ ਮਹੱਤਤਾ’ ਵਿਸ਼ੇ ‘ਤੇ ਟੈਲੀਕਾਸਟ ਹੋਣ ਜਾ ਰਹੇ ਅੰਕ ‘ਚ ਚਰਚਾ ਕਰਨਗੇ। ਸ: ਛੀਨਾ ਜੋ ਕਿ ਪੰਜਾਬ ਲਘੂ ਸਨਅਤ ਅਤੇ ਨਿਰਯਾਤ ਕਾਰਪੋਰੇਸ਼ਨ, ਪੰਜਾਬ ਦੇ ਚੇਅਰਮੈਨ ਰਹਿ ਚੁੱਕੇ ਹਨ, ਹਮੇਸ਼ਾਂ ਹੀ ਸਮਾਜ ਨੂੰ ਦਰਪੇਸ਼ ਮੁੱਦਿਆਂ ‘ਤੇ ਆਪਣੀ ਪੌਣੀ ਨਜ਼ਰ ਰੱਖਦੇ ਹਨ। ਇਸ ਖਾਸ ਦਿਲਚਸਪ ਮੁੱਦੇ ‘ਤੇ ਇਸ ਸਿੱਧੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ‘ਚ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ। ਇਹ ਪ੍ਰੋਗਰਾਮ 8.30 ਤੋਂ 9.15 ਵਜੇ ਤੱਕ ਜਲੰਧਰ ਦੂਰਦਰਸ਼ਨ ਅਤੇ ਡੀ. ਡੀ. ਪੰਜਾਬੀ ‘ਤੇ ਟੈਲੀਕਾਸਟ ਹੋਵੇਗਾ ਅਤੇ ਦੁਬਾਰਾ 11.00 ਵਜੇ ਪ੍ਰਸਾਰਿਤ ਹੋਵੇਗਾ।
Check Also
ਇਸਕਾਨ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ
ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਪੀ.ਬੀ.ਜੀ ਵੈਲਫੇਅਰ ਕਲੱਬ ਅਤੇ ਇਸਕਾਨ ਵਲੋਂ ਅੰਮ੍ਰਿਤਸਰ ਵਿਖੇ ਜਿਲ੍ਹਾ …