Thursday, March 26, 2026

ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ਢਿੱਲਵਾਂ ਦਾ ਛਿੰਝ ਮੇਲਾ

ਝੰਡੀ ਦੀ ਕੁਸ਼ਤੀ `ਚ ਸੁਨੀਲ ਜੀਰਕਪੁਰ ਨੇ ਮੇਜਰ ਲੀਲਾਂ ਨੂੰ ਕੀਤਾ ਚਿੱਤ

ਸਮਰਾਲਾ, 5 ਸਤੰਬਰ 2 (ਪੰਜਾਬ ਪੋਸਟ-ਕੰਗ) –  ਪਿੰਡ ਢਿੱਲਵਾਂ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਸੁਰਜੀਤ ਦਾਸ ਦੀ ਯਾਦ ਵਿੱਚ 6ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ।ਇਸ ਸਬੰਧੀ  ਪਹਿਲਵਾਨ ਜਗਦੇਵ ਸਿੰਘ ਢਿੱਲਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 300 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਛਿੰਝ ਦੀ ਕੁਮੈਂਟਰੀ ਕੁਲਵੀਰ ਕਾਈਨੌਰ, ਕਬੱਡੀ ਦਾ ਮਹਾਨ ਬੁਲਾਰਾ ਹਰਜੀਤ ਸਿੰਘ ਲੱਲ ਕਲਾਂ ਅਤੇ ਮੰਚ ਤੋਂ ਚੰਦ ਸਿੰਘ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਇਸ ਮੌਕੇ ਰੈਫਰੀ ਦੀ ਭੂਮਿਕਾ ਨਿੰਮਾ ਉਟਾਲਾਂ, ਜੀਤੀ ਮਾਛੀਵਾੜਾ ਅਤੇ ਗੁਰਮੇਲ ਮੇਲੀ ਨੇ ਨਿਭਾਈ।ਪਹਿਲਵਾਨਾਂ ਦੇ ਜੋੜੇ ਬਣਾਉਣ ਦੀ ਸੇਵਾ ਪਹਿਲਵਾਨ ਗੁਰਦੀਪ ਸਿੰਘ ਤੱਖਰਾਂ, ਮਨੂੰ ਕੋਚ ਅਤੇ ਤਪਿੰਦਰ ਢਿੱਲਵਾਂ ਨੇ ਨਿਭਾਈ।
ਇਸ ਛਿੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨਾਂ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਸੁਨੀਲ ਜੀਰਕਪੁਰ ਅਤੇ ਮੇਜਰ ਲੀਲਾਂ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਜੋ 15 ਮਿੰਟ ਚੱਲੀ, ਪਰ ਕਿਸੇ ਪਹਿਲਵਾਨ ਨੇ ਪਿੱਠ ਨਹੀਂ ਲੱਗਣ ਦਿੱਤੀ, ਅਖੀਰ ਵਿੱਚ ਸੁਨੀਲ ਜੀਰਕਪੁਰ ਨੇ ਮੇਜਰ ਲੀਲਾਂ ਨੂੰ ਚਿੱਤ ਕਰਕੇ ਇਹ ਝੰਡੀ ਦੀ ਕੁਸ਼ਤੀ ਜਿੱਤ ਲਈ। ਦੂਜੀ ਝੰਡੀ ਦੀ ਕੁਸ਼ਤੀ ਧਰਮਿੰਦਰ ਬਾਬਾ ਫਲਾਹੀ ਅਤੇ ਲਾਲੀ ਮੰਚ ਚੌਂਤਾ ਵਿਚਕਾਰ ਹੋਈ, ਇਨਾਂ ਪਹਿਲਵਾਨਾਂ ਨੇ ਦਰਸ਼ਕਾਂ ਵਾਹ ਵਾਹ ਖੱਟੀ, ਅਖੀਰ ਧਰਮਿੰਦਰ ਬਾਬਾ ਫਲਾਹੀ ਨੇ ਲਾਲੀ ਮੰਡ ਚੌਂਤਾ ਦੀ ਪਿੱਠ ਲਾ ਦਿੱਤੀ।
ਇੱਕ ਹੋਰ ਮੁਕਾਬਲੇ ਵਿੱਚ ਕਾਕਾ ਢਿੱਲਵਾਂ ਨੇ ਸ਼ੰਟੀ ਪਾਤੜਾਂ ਨੂੰ, ਜੀਤ ਢਿੱਲਵਾਂ ਨੇ ਜੰਟਾ ਚੌਂਤਾ ਨੂੰ, ਸੁੱਖਾ ਮੁਸ਼ਕਾਬਾਦ ਨੇ  ਪ੍ਰਗਟ ਪਟਿਆਲਾ ਨੂੰ, ਮਨਜੀਤ ਢਿੱਲਵਾਂ  ਨੇ ਪ੍ਰਗਟ ਮਾਛੀਵਾੜਾ ਨੂੰ, ਭੂਰਾ ਢਿੱਲਵਾਂ ਨੇ ਕਰਮਾ ਰੋਪੜ, ਗਗਨ  ਨੇ ਸਨੀ ਰੁਪਾਲੋਂ ਨੂੰ, ਅਜੈ ਦੋਰਾਹਾ ਨੇ ਹੈਪੀ ਗੋਪਾਲਪੁਰ ਨੂੰ, ਪੂਰਨ ਮੰਡ ਚੌਂਤਾ ਨੇ ਅਸ਼ੋਕ ਦੋਰਾਹਾ ਨੂੰ, ਲਾਲੀ ਢਿੱਲਵਾਂ ਨੇ ਜੋਤ ਬੂਥਗੜ ਨੂੰ, ਸਾਬਾ ਘੱਗਰ ਸਰਾਏ ਨੇ ਮੌੜ ਉਟਾਲਾਂ ਨੂੰ  ਕ੍ਰਮਵਾਰ ਚਿੱਤ ਕੀਤਾ।
ਇਸ ਤੋਂ ਇਲਾਵਾ ਹਰਮਨ ਲੀਲਾ ਤੇ ਰਮਨ ਬਾਬਾ ਫਲਾਹੀ, ਗੁਰਮਿੰਦਰ ਗੱਗੜਵਾਲ ਤੇ ਗੌਰਵ ਢਿੱਲਵਾਂ, ਕਾਲੂ ਉਟਾਲਾਂ ਤੇ ਬੌਬੀ ਖੰਨਾ, ਸੁੱਖ ਮੰਡ ਚੌਂਤਾ ਤੇ ਰਣਜੀਤ ਲੀਲਾਂ, ਗਿੰਦੀ ਚਮਕੌਰ ਸਾਹਿਬ ਤੇ ਕਰਮਜੀਤ ਚੌਂਤਾ, ਦੀਪਾ ਬੌਂਦਲੀ ਤੇ ਸਨੀ ਹਰਿਓਂ, ਜੀਵਾ ਭਰਥਲਾ ਤੇ ਭੂਰਾ ਜਗਾਧਰੀ ਕ੍ਰਮਵਾਰ ਬਰਾਬਰ ਰਹੇ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਬਾਬਾ ਰਾਮ ਦਾਸ ਡੇਰਾ ਬਾਬਾ ਮਸਤ ਰਾਮ ਖੂਹੀ ਵਾਲੇ, ਬਾਬਾ ਮਣਕੂ ਦਾਸ, ਸੁਖਵਿੰਦਰ ਸਿੰਘ ਢਿੱਲੋਂ, ਪ੍ਰੇਮਵੀਰ ਉਟਾਲਾਂ, ਹਰਪਾਲ ਮੰਡ ਚੌਂਤਾ, ਹਰਬੰਸ ਸਿੰਘ ਸੇਹ, ਅਮਰੀਕ ਸਿੰਘ ਸਰਪੰਚ, ਰਾਮ ਸ਼ਰਨ ਸਰਪੰਚ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਜਗਦੇਵ ਸਿੰਘ ਪਹਿਲਵਾਨ, ਅਮਰੀਕ ਸਿੰਘ ਸਰਪੰਚ, ਰਾਮ ਸ਼ਰਨ ਸਰਪੰਚ, ਬੂਟਾ ਖਾਨ, ਹਰਚੰਦ ਸਿੰਘ, ਗੁਰਦੀਪ ਤੱਖਰਾਂ, ਬੁੱਧ ਬਿੱਲੂ, ਮਾਲੂਕਾ, ਸੁਲਤਾਨ ਰਾਮ, ਪੰਡਿਤ ਰਾਜੀਵ ਕੁਮਾਰ, ਰਾਜਿੰਦਰ ਸਿੰਘ ਭਰਥਲਾ, ਰਜਿੰਦਰਪਾਲ ਢਿੱਲਵਾਂ, ਕਾਕਾ ਢਿੱਲਵਾਂ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply