Thursday, March 26, 2026

ਅਧਿਆਪਕ ਚੇਤਨਾ ਮੰਚ ਨਾਲ ਜੁੜੇ ਮਾ. ਸੰਜੀਵ ਕੁਮਾਰ ਸਟੇਟ ਐਵਾਰਡ ਨਾਲ ਸਨਮਾਨਿਤ

ਸ਼ਮਰਾਲਾ, 5 ਸਤੰਬਰ 2 (ਪੰਜਾਬ ਪੋਸਟ-ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਜਰੂਰੀ ਮੀਟਿੰਗ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਸੱਦੀ ਗਈ।ਜਿਸ ਵਿੱਚ ਸਭ ਤੋਂ ਪਹਿਲਾਂ ਅਧਿਆਪਕ ਚੇਤਨਾ ਮੰਚ ਦੇ ਸਰਗਰਮ ਮੈਂਬਰ ਸੰਜੀਵ ਕੁਮਾਰ ਈ.ਟੀ.ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਨੂੰ ਪੰਜਾਬ ਸਰਕਾਰ ਵੱਲੋਂ ‘ਅਧਿਆਪਕ ਦਿਵਸ’ ਮੌਕੇ ਸਟੇਟ ਐਵਾਰਡ  ਨਾਲ ਸਨਮਾਨਿਤ ਕੀਤੇ ਜਾਣ ਦੀ ਵਧਾਈ ਦਿੱਤੀ ਗਈ।ਪ੍ਰਧਾਨ ਵਿਜੈ ਸ਼ਰਮਾ ਨੇ ਕਿਹਾ ਕਿ ਮੰਚ ਦੇ ਮੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਇਹ ਸਨਮਾਨ ਮਿਲਣਾ ਸਮਰਾਲਾ ਇਲਾਕੇ ਲਈ ਮਾਣ ਵਾਲੀ ਗੱਲ ਹੈ।ਉਨਾਂ ਕਿਹਾ ਕਿ ਸੰਜੀਵ ਕੁਮਾਰ ਦੀ ਮਿਹਨਤ ਫ਼ਲ ਲੱਗਾ ਹੈ, ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਇਲਾਕੇ ਲਈ ਇੱਕ ਮਿਸਾਲ ਬਣ ਗਿਆ ਹੈ।ਜਿਸ ਮਿਹਨਤ ਅਤੇ ਲਗਨ ਨਾਲ ਸੰਜੀਵ ਕੁਮਾਰ ਕੰਮ ਕਰ ਰਿਹਾ ਸੀ, ਉਹ ਸੱਚਮੁੱਚ ਹੀ ਇਸ ਐਵਾਰਡ ਦਾ ਹੱਕਦਾਰ ਸੀ।ਉਨਾਂ ਪੰਜਾਬ ਦੇ 40 ਸਟੇਟ ਐਵਾਰਡੀ ਅਤੇ 8 ਕੌਮੀ ਐਵਾਰਡ ਲਈ ਚੁਣੇ ਸਾਰੇ ਅਧਿਆਪਕਾਂ ਨੂੰ ਸਮੁੱਚੇ ਮੰਚ ਵੱਲੋਂ ਵਧਾਈ ਦਿੱਤੀ।ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕ ਚੇਤਨਾ ਮੰਚ  ਨਾਲ ਜੁੜੇ ਸਾਰੇ ਅਧਿਆਪਕ ਆਪਣੇ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਹਨ, ਅੱਜ ਅਧਿਆਪਕ ਚੇਤਨਾ ਦੇ ਮਾਣ ਵਿੱਚ ਹੋਰ ਵੀ ਵਾਧਾ ਹੋਇਆ ਹੈ, ਇਸ ਪਹਿਲਾਂ ਵੀ ਇਸ ਮੰਚ ਦੇ ਮੈਂਬਰ ਸਟੇਟ ਅਤੇ ਨੈਸ਼ਨਲ ਐਵਾਰਡ ਪ੍ਰਾਪਤ ਚੁੱਕੇ ਹਨ, ਜਿਨਾਂ ਪ੍ਰਮੁੱਖ ਤੌਰ ਹੈੱਡਮਾਸਟਰ ਮੇਘ ਦਾਸ ਜਵੰਦਾ ਸਟੇਟ ਅਤੇ ਨੈਸ਼ਨਲ ਐਵਾਰਡੀ, ਅਜਮੇਰ ਸਿੰਘ ਡੀ. ਪੀ.ਈ ਸਟੇਟ ਐਵਾਰਡ, ਪਿ੍ਰੰਸੀਪਲ ਗੁਰਦੀਪ ਸਿੰਘ ਰਾਏ ਸਟੇਟ ਐਵਾਰਡ, ਲੈਕ: ਰਾਮੇਸ਼ਪਾਲ ਭੋਲੇਕੇ ਸਟੇਟ ਐਵਾਰਡ, ਮਾ. ਤਰਲੋਚਨ ਸਿੰਘ ਸਟੇਟ ਐਵਾਰਡ ਪ੍ਰਾਪਤ ਕਰ ਚੁੱਕੇ ਹਨ।ਜਨਰਲ ਸਕੱਤਰ ਪਿ੍ਰੰਸੀਪਲ ਮਨੋਜ ਕੁਮਾਰ ਨੇ ਕਿਹਾ ਕਿ ਇਸ ਵਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਖੁਦ ਅਧਿਆਪਕਾਂ ਦੀਆਂ ਕਾਰਗੁਜਾਰੀਆਂ ਨੂੰ ਸੂਈ ਦੇ ਨੱਕੇ ਵਿੱਚੋਂ ਕੱਢ ਕੇ ਚੈੱਕ ਕਰਕੇ ਪੰਜਾਬ ਦੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ।ਇਥੇ ਇਹ ਜਿਕਰਯੋਗ ਹੈ ਕਿ ਕ੍ਰਿਸ਼ਨ ਕੁਮਾਰ ਜਦੋਂ ਸਿੱਖਿਆ ਵਿਭਾਗ ਵਿੱਚ ਡੀ. ਜੀ. ਐਸ. ਈ. ਦੇ ਅਹੁਦੇ ਤੇ ਤਾਇਨਾਤ ਸਨ ਤਾਂ ਉਨਾਂ ਨੇ ਅਧਿਆਪਕ ਚੇਤਨਾ ਮੰਚ ਦੇ ਸਲਾਨਾ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਸੀ ਅਤੇ ਖੁਦ ਅਧਿਆਪਕ ਚੇਤਨਾ ਮੰਚ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਮੰਚ ਦੀਆਂ ਨੀਤੀਆਂ ਨੂੰ ਪੰਜਾਬ ਪੱਧਰ ਤੱਕ ਲਾਗੂ ਕੀਤਾ।ਉਨਾਂ ਕਿਹਾ ਕਿ ਸਾਡੇ ਮੰਚ ਦੇ ਸਰਗਰਮ ਮੈਂਬਰ ਸੰਜੀਵ ਕੁਮਾਰ ਨੇ ਅਧਿਆਪਕ ਚੇਤਨਾ  ਸਮਰਾਲਾ ਦਾ ਮਾਣ ਵਧਾਇਆ ਹੈ।
ਅੱਜ ਦੀ ਮੀਟਿੰਗ ਵਿੱਚ ਮਾ. ਸੰਜੀਵ ਕੁਮਾਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਮੇਘ ਦਾ ਜਵੰਦਾ ਨੈਸ਼ਨਲ ਐਵਾਰਡੀ, ਪੁਖਰਾਜ ਸਿੰਘ ਘੁਲਾਲ, ਰਾਜੇਸ਼ ਕੁਮਾਰ, ਦਰਸ਼ਨ ਸਿੰਘ ਕੰਗ, ਬਲਕਾਰ ਸਿੰਘ, ਹੈੱਡਮਾਸਟਰ ਪ੍ਰੇਮਨਾਥ, ਜਸਵਿੰਦਰ ਸਿੰਘ, ਜੈਦੀਪ ਮੈਨਰੋ, ਵੀਰਇੰਦਰ ਸਿੰਘ ਉਟਾਲਾਂ, ਸੁਰਿੰਦਰ ਵਰਮਾ, ਕਮਲਜੀਤ ਘੁੰਗਰਾਲੀ ਸਿੱਖਾਂ, ਸਤਿੰਦਰ ਸਿੰਘ ਸਮਰਾਲਾ, ਮੱਖਣ ਸਿੰਘ, ਚਰਨਜੀਤ ਸਿੰਘ ਮਾਛੀਵਾੜਾ, ਇੰਦਰਜੀਤ ਸਿੰਘ ਕੰਗ, ਬਿਮਲਾ ਸ਼ਰਮਾ, ਚਰਨ ਕੌਰ, ਕੰਚਨ ਬਾਲਾ, ਰਾਜਿੰਦਰ ਕੌਰ ਕੰਗ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply