Saturday, March 21, 2026

ਅਧਿਆਪਕ ਦਿਵਸ ‘ਤੇ ਪ੍ਰਧਾਨ ਮੰਤਰੀ ਨੇ ਅਧਿਆਪਕ ਭਾਈਚਾਰੇ ਨੂੰ ਕੀਤਾ ਨਮਨ

ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੂੰ ਜਨਮ ਵਰ੍ਹੇਗੰਢ ਤੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) –  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਧਿਆਪਕ ਦਿਵਸ ‘ਤੇ ਅਧਿਆਪਕ ਭਾਈਚਾਰੇ ਨੂੰ ਨਮਨ ਕੀਤਾ ਹੈ। ਪ੍ਰਧਾਨ Modi 1ਮੰਤਰੀ ਨੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਧਿਆਪਕ ਦਿਵਸ ‘ਤੇ ਮੈਂ ਅਧਿਆਪਕ ਭਾਈਚਾਰੇ ਨੂੰ ਨਮਨ ਕਰਦਾ ਹਾਂ ਜਿਹੜਾ ਮਨਾਂ ਨੂੰ ਵਿਕਸਤ ਕਰਨ ਲਈ ਸਮਰਪਿਤ ਹੈ ਅਤੇ ਸਮਾਜ ਵਿੱਚ ਵਿੱਦਿਆ ਦੀਆਂ ਖੁਸ਼ੀਆਂ ਫੈਲਾ ਰਿਹਾ ਹੈ। ਇੱਕ ਵਿਲੱਖਣ ਅਧਿਆਪਕ ਅਤੇ ਸਟੇਟਸਮੈਨ ਡਾ. ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਮੇਰੇ ਵੱਲੋਂ ਸ਼ਰਧਾਂਜਲੀਆਂ। ‘ਨਿਊ ਇੰਡੀਆ’ ਦਾ ਸੁਪਨਾ ਜੋ ਕਿ ਵਿਸ਼ੇਸ਼ ਖੋਜ ਅਤੇ ਇਨੋਵੇਸ਼ਨ ‘ਤੇ ਅਧਾਰਤ ਹੈ, ਇਸ ਨੂੰ ਪੂਰਾ ਕਰਨ ਵਿੱਚ ਅਧਿਆਪਕਾਂ ਦੀ ਕੇਂਦਰੀ ਭੂਮਿਕਾ ਹੈ। ਆਓ ਅਗਲੇ 5 ਵਰ੍ਹੇ, ‘ਬਦਲਣ ਲਈ ਪੜ੍ਹਾਈਏ, ਸਸ਼ਕਤ ਕਰਨ ਲਈ ਸਿਖਾਈਏ ਅਤੇ ਅਗਵਾਈ ਕਰਨ ਲਈ ਸਿੱਖੀਏ।’

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply