ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਡਾਇਰੈਕਟਰ ਐਜੂਕੇਸ਼ਨ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ
ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਦੇ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੂੰ ਡਾ: ਰਾਧਾਕ੍ਰਿਸ਼ਨ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਐਵਾਰਡ ਵੰਡ ਸਮਾਗਮ ਦਿਲੀ `ਚ ਇੰਡੀਆ ਇੰਟਰਨੈਸ਼ਨਲ ਸੈਂਟਰ ਲੋਧੀ ਰੋਡ ਵਿਖੇ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰੋ. ਰਮੇਸ਼ ਕੇ ਪਾਂਡੇ ਵਾਈਸ ਚਾਂਸਲਰ ਲਾਲ ਬਹਾਦਰ ਸ਼ਾਸਤਰੀ ਵਿਦਿਆਪੀਠ ਯੂੁਨੀਵਰਸਿਟੀ ਸਨ।ਉਹਨਾਂ ਵੱਲੋਂ ਇਹ ਸਨਮਾਨ ਡਾ: ਧਰਮਵੀਰ ਸਿੰਘ ਵੱਲੋਂ ਵਿਦਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ।ਇਸ ਤੋਂ ਪਹਿਲਾਂ ਵੀ ਡਾ: ਧਰਮਵੀਰ ਸਿੰਘ ਨੂੰ ਐਮ.ਐਚ.ਆਰ.ਡੀ ਵੱਲੋਂ ਨੈਸ਼ਨਲ ਐਵਾਰਡ ਅਤੇ ਸੀ.ਬੀ.ਐਸ.ਈ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਉਪਰੋਕ ਐਵਾਰਡ ਚੋਣ ਕਰਤਾ ਵਿੱਚ ਪ੍ਰੋ. ਕੇ.ਕੇ. ਸਿੰਘ (ਸਾਬਕਾ ਵਾਈਸ ਚਾਂਸਲਰ), ਪ੍ਰੋ. ਕੇ.ਕੇ ਅਗਰਵਾਲ ਸਾਬਕਾ ਵਾਈਸ ਚਾਂਸਲਰ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਦਿਲੀ, ਡਾ: ਅਮਿਤਾਬ ਰਿਟਾ: ਆਈ.ਏ.ਐਸ ਸ਼ਾਮਲ ਸਨ।ਪੰਜਾਬ ਵਿੱਚ ਇਹ ਐਵਾਰਡ ਦੋ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਅਤੇ ਫਾਦਰ ਐਨਟਨੀ ਹੈੱਡ ਜਲੰਧਰ ਡਾਇਸਸ ਨੂੰ ਪ੍ਰਾਪਤ ਹੋਇਆ।ਪ੍ਰੋਗਰਾਮ ਦਾ ਆਯੋਜਨ ਇੰਦਰਪ੍ਰਸਥ ਸਿਖਿਆ ਅਤੇ ਖੇਲ ਵਿਕਾਸ ਸੰਗਠਨ ਦਿਲੀ ਵੱਲੋਂ ਕੀਤਾ ਗਿਆ।ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਨਾ, ਐਡੀ: ਸੱਕਤਰ ਹਰਮਿੰਦਰ ਸਿੰਘ, ਨਵਪ੍ਰੀਤ ਸਿੰਘ ਸਾਹਨੀ, ਪਿ੍ਰੰਸੀਪਲ ਸਾਹਿਬਾਨ ਅਤੇ ਅਧਿਆਪਕਾਂ ਵੱਲੋਂ ਡਾ: ਧਰਮਵੀਰ ਸਿੰਘ ਨੂੰ ਉਹਨਾਂ ਦੀ ਇਸ ਪ੍ਰਾਪਤੀ ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media