ਬਠਿੰਡਾ, 6 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਇੰਡੀਅਨ ਡੈਂਟਲ ਐਸੋਸੀਏਸ਼ਨ ਵਲੋਂ ਅਧਿਆਪਕ
ਦਿਵਸ ਦੇ ਮੌਕੇ ’ਤੇ ਸਥਾਨਕ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੰਦਾ ਦੀ ਦੇਖਭਾਲ ਦੇ ਬਾਰੇ ਵਿੱਚ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਵਿਚ ਸ਼ਹਿਰ ਦੇ ਪ੍ਰਸਿੱਧ ਡੈਟਿਸਟ ਡਾ: ਨਿਧੀ ਵਰਮਾ ਪ੍ਰਧਾਨ ਇੰਡੀਅਨ ਡੈਟਲ ਐਸੋਸੀਏਸ਼ਨ,ਡਾ: ਮਨੀਸ਼ ਕਾਂਸਲ, ਡਾ: ਵਿਭੂਤੀ, ਡਾ: ਨਸੀਮ ਗਰਗ, ਡਾ: ਸੰਗੀਤਾ ਝਾਅ ਅਤੇ ਡਾ: ਪੂਜਾ ਅਰੋੜਾ ਵਲੋਂ ਅਧਿਆਪਕਾਂ ਨੂੰ ਦੰਦਾਂ ਅਤੇ ਮੂੰਹ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਅ ਦੇ ਬਾਰੇ ਵਿੱਚ ਦੱਸਿਆ।ਉਨਾਂ ਇਹ ਵੀ ਕਿਹਾ ਕਿ ਅਧਿਆਪਕ ਅਗਰ ਬੱਚਿਆਂ ਨੂੰ ਦੰਦਾਂ ਦੀ ਦੇਖਭਾਲ ਕਰਨ ਲਈ ਸੁਚੇਤ ਕਰਨ ਤਾਂ ਭਵਿੱਖ ਵਿੱਚ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕਦਾ ਹੈ।ਸਕੂਲ ਮੈਨੇਜਿੰਗ ਡਾਇਰੇਕਟਰ ਪੋ੍ਰ: ਐਮ.ਐਲ.ਅਰੋੜਾ ਅਤੇ ਪਿੰ੍ਰਸੀਪਲ ਅੰਜੂ ਡੋਗਰਾ ਨੇ ਡਾਕਟਰਾਂ ਦੀ ਟੀਮ ਦਾ ਇਸ ਅਲਮੋਲ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media