Thursday, March 26, 2026

ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਖਿਲਾਫ ਰੋਸ

ਅੰਮਿ੍ਤਸਰ, 6 ਸਤੰਬਰ (ਪੰਜਾਬ ਪੋਸਟ ਮਨਜੀਤ ਸਿੰਘ) – ਬੀਤੇ ਦਿਨੀਂ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਬੈਂਗਲੂਰੂ ਵਿਖੇ ਗੋਲੀ ਮਾਰ ਕੇ  ਕੀਤੀ ਗਈ ਹੱਤਿਆ Gauri Lankeshਦੇ ਖਿਲਾਫ ਰੋਸ ਜ਼ਾਹਿਰ ਕਰਨ ਲਈ ਅੱਜ ਸਥਾਨਕ ਵਿਰਸਾ ਵਿਹਾਰ ਵਿਖੇ ਸ਼ੋਕ ਇਕੱਤਰਤਾ ਕੀਤੀ ਗਈ। ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਵਿਚ ਮਰਹੂਮ ਗੌਰੀ ਲੰਕੇਸ਼ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰਿਆ ਅਤੇ ਹਾਜ਼ਰ ਵੱਖ-ਵੱਖ ਲੇਖਕ, ਪੱਤਰਕਾਰ, ਰੰਗ ਕਰਮੀ ਅਤੇ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਚੇਤੰਨ ਲੋਕਾਂ ’ਤੇ ਅਜਿਹੇ ਹਮਲੇ ਚਿੰਤਾ ਦਾ ਵਿਸ਼ਾ ਹਨ ਤੇ ਇਹ ਰੋਹ ਚਿੰਤਕ ਲੋਕਾਂ ਦੇ ਰੋਸ ਤੇ ਵਿਦਰੋਹ ਦੀ ਨਿਸ਼ਾਨਦੇਹੀ ਵੀ ਕਰਦੀ ਹੈ।
ਡਾ. ਪਰਮਿੰਦਰ ਨੇ ਕਿਹਾ ਕਿ ਗੌਰੀ ਲੰਕੇਸ਼ ਫਾਸੀਵਾਦ ਅਤੇ ਭੰਗਵੇਂਕਰਨ ਦੇ ਖਿਲਾਫ ਡਟ ਕੇ ਲਿਖਦੀ ਰਹੀ ਹੈ।ਦੇਸ਼ ਅੰਦਰ ਪਣਪਦੀਆਂ ਅਜਿਹੀਆਂ ਤਾਕਤਾਂ ਅਜਿਹੇ ਅਣਮਨੁੱਖੀ ਵਰਤਾਰਿਆਂ ਕਰਕੇ ਕਲਮਾਂ ਦੀ ਤਾਕਤ ਨੂੰ ਦਬਾਅ ਨਹੀਂ ਸਕਦੀਆਂ।ਦੀਪ ਦੇਵਿੰਦਰ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਭਰ ਵਿਚ ਫਿਰਕੂਵਾਦੀ ਤਾਕਤਾਂ ਸ਼ਬਦ ਤੋਂ ਡਰ ਕੇ ਸ਼ਬਦਕਾਰਾਂ ’ਤੇ ਅਜਿਹੇ ਹਮਲੇ ਕਰਦੀਆਂ ਹਨ।ਉਨਾਂ ਕਿਹਾ ਕਿ ਇਸ ਤਰਾਂ ਸ਼ਬਦ ਦੀ ਆਵਾਜ਼ ਬੰਦ ਨਹੀਂ ਹੋ ਸਕਦੀ।
ਪੱਤਰਕਾਰ ਜਸਬੀਰ ਪੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰਤਾ ਵਰਗੇ ਸ਼ੋਭੇ ਵਿਚ ਕੰਮ ਕਰਨਾ ਮੌਜੂਦਾ ਹਾਲਾਤਾਂ ਵਿਚ ਜ਼ੋਖਮ ਭਰਿਆ ਤੇ ਚੁਣੌਤੀ ਭਰਪੂਰ ਕਾਰਜ ਹੋ ਗਿਆ ਹੈ। ਪ੍ਰੋ. ਜਗਰੂਪ ਸਿੰਘ ਸੇਖੋਂ, ਡਾ. ਸ਼ਿਆਮ ਸੁੰਦਰ ਦੀਪਤੀ, ਸੁਮੀਤ ਸਿੰਘ, ਜਰਮਨਜੀਤ ਸਿੰਘ ਬਾਠ, ਬਲਵਿੰਦਰ ਸਿੰਘ ਦੁਧਾਲਾ, ਡਾ. ਅਮਰਜੀਤ ਸਿੱਧੂ, ਕਾਮਰੇਡ ਅਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਰਮੇਸ਼ ਯਾਦਵ ਆਦਿ ਬੁਲਾਰਿਆਂ ਨੇ ਗੌਰੀ ਲੰਕੇਸ਼ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਸਾਰੀਆਂ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਾ ਕਰਨ ਲਈ ਕਿਹਾ।
ਹੋਰਨਾਂ ਤੋਂ ਇਲਾਵਾ ਅੱਜ ਦੀ ਇਸ ਇਕੱਤਰਤਾ ਵਿਚ ਗੁਰਦੇਵ ਸਿੰਘ ਮਹਿਲਾਂਵਾਲਾ, ਡਾ. ਕਸ਼ਮੀਰ ਸਿੰਘ, ਡਾ. ਹਜ਼ਾਰਾ ਸਿੰਘ ਚੀਮਾ, ਗੁਰਿੰਦਰ ਮਕਨਾ, ਕੁਲਜੀਤ ਵੇਰਕਾ, ਯਸ਼ਪਾਲ ਝਬਾਲ, ਅਮਰਜੀਤ ਬਾਈ, ਰਘਬੀਰ ਸਿੰਘ ਬਾਗੀ ਤੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply