Tuesday, March 24, 2026

ਸਟੇਟ ਐਵਾਰਡ ਮਿਲਣ ’ਤੇ ਮਾ. ਸੰਜੀਵ ਕੁਮਾਰ ਨੂੰ ਈ.ਟੀ.ਟੀ ਅਧਿਆਪਕ ਯੂਨੀਅਨ ਨੇ ਕੀਤਾ ਸਨਮਾਨਿਤ

ਸਮਰਾਲਾ, 6 ਸਤੰਬਰ  (ਪੰਜਾਬ ਪੋਸਟ- ਕੰਗ)  – ਈ.ਟੀ.ਟੀ ਅਧਿਆਪਕ ਯੂਨੀਅਨ ਲਈ ਉਸ ਸਮੇਂ ਬੜੇ ਮਾਣ ਵਾਲੀ ਗੱਲ ਹੋਈ ਜਦੋਂ 5 ਸਤੰਬਰ ਨੂੰ ਐਲਾਨੇ ਗਏ PPN0609201716ਸਟੇਟ ਐਵਾਰਡ ਦੇ ਨਾਵਾਂ ਵਿਚ ਅੱਠ ਅਧਿਆਪਕ ਇਸ ਯੂਨੀਅਨ ਨਾਲ ਸਬੰਧਿਤ ਹਨ ਅਤੇ ਈ.ਟੀ.ਟੀ ਅਧਿਆਪਕ ਯੂਨੀਅਨ ਸਮਰਾਲਾ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਯੂਨੀਅਨ ਦੇ ਜੁਝਾਰੂ ਆਗੂ ਸੰਜੀਵ ਕੁਮਾਰ ਘੁਲਾਲ ਦਾ ਇਨਾਂ ਐਲਾਨੇ ਸਟੇਟ ਐਵਾਰਡਾਂ ਦੇ ਨਾਵਾਂ ਵਿਚੋਂ ਇਕ ਹੈ। ਬਲਾਕ ਸਮਰਾਲਾ 2 ਲਈ ਵੀ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਬਲਾਕ ਨੂੰ ਪਹਿਲੀ ਵਾਰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ। ਇਸ ਮਾਣਮੱਤੇ ਮਾਣ ਨੂੰ ਹਾਸਲ ਕਰਨ ਲਈ ਉਨਾਂ ਵੱਲੋਂ ਕੀਤੀ ਸਕੂਲ ਪੱਧਰ ਤੇ ਮਿਹਨਤ ਨੂੰ ਸਲਾਮ ਹੈ ਇਹ ਸ਼ਬਦ ਈ.ਟੀ.ਟੀ. ਅਧਿਆਪਕ ਯੂਨੀਅਨ ਸਮਰਾਲਾ ਦੇ ਪ੍ਰਧਾਨ ਨਰਿੰਦਰ ਸਿੰਘ ਭੜੀ ਨੇ ਕਹੇ।ਉਨਾਂ ਅੱਗੇ ਕਿਹਾ ਕਿ ਸੰਜੀਵ ਕੁਮਾਰ ਨੇ ਦਿਨ ਰਾਤ ਇੱਕ ਕਰਕੇ ਆਪਣੇ ਸਟਾਫ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਨੂੰ ਇਕ ਵਿਲੱਖਣ ਦਿੱਖ ਪ੍ਰਦਾਨ ਕੀਤੀ ਹੈ ਜਿਸ ਕਰਕੇ ਅੱਜ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਇਹ ਸਨਮਾਨ ਪ੍ਰਾਪਤ ਹੋਇਆ। ਨਾਲ ਹੀ ਉਨਾਂ ਰਣਜੀਤ ਸਿੰਘ ਬਾਠ, ਜਗਤਾਰ ਸਿੰਘ ਮਨੈਲਾ ਅਤੇ ਯੂਨੀਅਨ ਨਾਲ ਸੰਬੰਧਿਤ ਦੂਜੇ ਸਾਥੀਆਂ ਨੂੰ ਵੀ ਵਧਾਈ ਦਿੱਤੀ ਜਿਨਾਂ ਨੂੰ ਸਟੇਟ ਐਵਾਰਡ ਮਿਲਿਆ ਹੈ।
ਸੁਖਵੀਰ ਸਿੰਘ ਬਾਠ ਨੇ ਕਿਹਾ ਕਿ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਸੁਧਾਰ ਲਹਿਰ ਵਿਚ ਪੰਜਾਬ ਪੱਧਰ ਤੇ ਇਨਾਂ ਸਾਥੀਆਂ ਦਾ ਵਡਮੁੱਲਾ ਯੋਗਦਾਨ ਹੈ।ਸੰਜੀਵ ਕੁਮਾਰ ਨੂੰ ਸਮਰਾਲਾ ਪੁੱਜਣ ਤੇ ਯੂਨੀਅਨ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਮੁੱਖ ਤੌਰ ਤੇ ਗੁਰਪ੍ਰੀਤ ਸਿੰਘ ਗਹਿਲੇਵਾਲ, ਗੁਰਮੀਤ ਸਿੰਘ, ਇੰਦਰਜੀਤ ਸਿੰਘ ਸਮਰਾਲਾ, ਰਣਯੋਧ ਸਿੰਘ, ਕਸ਼ਮੀਰਾ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply