ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਿਸਾਨਾਂ ਦੀ ਸਹਿਕਾਰੀ ਸੰਸਥਾ ਇਫਕੋ ਵੱਲੋ ਆਪਣੀ ਸਥਾਪਨਾ ਦੇ ਸਫਲ
50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਰਾਮਪੁਰਾ ਫੂਲ ਵਿਖੇ ਕਿਸਾਨ ਅਤੇ ਸਹਿਕਾਰੀ ਸੰਮਲੇਨ ਕਰਵਾਇਆ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਚੇਅਰਮੈਨ ਇਫਕੋ ਬਲਵਿੰਦਰ ਸਿੰਘ ਨਕਈ ਸਨ।ਪ੍ਰੋਰਾਮ ਦੀ ਸ਼ੁਰੂਆਤ ਇਫਕੋ ਦੇ ਪ੍ਰਬੰਧ ਨਿਦੇਸ਼ਕ ਡਾ. ਯੂ.ਐਸ ਅਵੱਸਥੀ ਨੇ ਕੀਤੀ।ਇਸ ਪ੍ਰੋਗਰਾਮ ਵਿੱਚ ਹੋਰ ਖਾਸ ਮਹਿਮਾਨ ਯੋਗਿੰਦਰ ਕੁਮਾਰ, ਕਾਰਜਕਾਰੀ ਨਿਦੇਸ਼ਕ ਵਿਪਣਨ, ਇਫਕੋ ਨਵੀਂ ਦਿੱਲੀ ਅਤੇ ਬਲਰਾਮ ਸੰਯੁਕਤ ਰਜਿਸਟਰਾਰ ਸਹਿਕਾਰੀ ਸੰਮਤੀਆਂ ਫਿਰੋਜ਼ਪੁਰ ਡਿਵੀਜਨ ਤੋਂ ਅਤੇ ਬਠਿੰਡਾ ਖੇਤਰ ਦੇ ਅਧੀਨ ਆੳਂੁਦੇ ਚਾਰ ਜ਼ਿਲੇ ਬਠਿੰਡਾ, ਮੋਗਾ, ਮਾਨਸਾ, ਫ਼ਰੀਦਕੋਟ ਦੇ ਲਗਭਗ 1500 ਪ੍ਰਗਤੀਸ਼ੀਲ ਕਿਸਾਨਾਂ ਅਤੇ ਸਹਿਕਾਰੀ ਭਰਾਵਾਂ ਅਤੇ ਇਸਤਰੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।ਇਸ ਮੌਕੇ ਤੇ ਇਫਕੋ ਦੇ ਪ੍ਰਬੰਧ ਨਿਦੇਸ਼ਕ ਵਲੋਂ 10 ਸਹਿਕਾਰੀ ਭਰਾਵਾਂ ਅਤੇ 10 ਪ੍ਰਗਤੀਸ਼ੀਲ ਕਿਸਾਨਾਂ ਨੂੰ ਆਪਣੇ ਖੇਤਰ ਵਿੱਚ ਵਧੀਆ ਸੇਵਾਵਾਂ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਇਫਕੋ ਅਤੇ ਇਸ ਦੀ ਸਹਿਯੋਗੀ ਸੰਸਥਾਵਾਂ ਵਲੋਂ ਕਿਸਾਨਾਂ ਦੇ ਫਾਇਦੇ ਲਈ ਪ੍ਰਦਸ਼ਨੀਆਂ ਵੀ ਲਗਾਈ ਗਈਆਂ ਅਤੇ ਗ੍ਰਾਮੀਣ ਸਿਹਤ ਮਿਸ਼ਨ ਦੇ ਤਹਿਤ ਇੱਕ ਹੈਲਥ ਚੈਕਅੱਪ ਕਂੈਪ ਲਗਾਇਆ ਗਿਆ, ਜਿਸ ਵਿੱਚ ਸਪੈਸ਼ਲਿਸਟ ਡਾਕਟਰਾਂ ਵਲੋਂ ਕਿਸਾਨਾਂ ਦਾ ਚੈਕਅਪ ਕੀਤਾ ਗਿਆ।
ਇਫਕੋ ਦੇ ਪ੍ਰਬੰਧ ਨਿਦੇਸ਼ਕ ਡਾ. ਯੂ.ਐਸ. ਅਵਸਥੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਨਾਂ ਸਰਕਾਰੀ ਸਭਾਵਾਂ ਅਤੇ ਕਿਸਾਨਾਂ ਦੇ ਸਹਿਯੋਗ ਤੋਂ ਇਫਕੋ 50 ਸਾਲ ਦਾ ਸਮਾਂ ਤਹਿ ਨਹੀਂ ਸੀ ਕਰ ਸਕਦਾ। ਉਨਾਂ ਨੇ ਦੱਸਿਆ ਕਿ ਇਫਕੋ ਸ਼ੁਰੂ ਤੋਂ ਹੀ ਕਿਸਾਨਾਂ ਦੇ ਪ੍ਰਤੀ ਸਮਪਰਿਤ ਰਹੀ ਹੈ ਜਿਸਦੇ ਸਿੱਟੇ ਵਜੋਂ ਇਫਕੋ ਅੱਜ 4 ਕਰੋੜ ਤੋਂ ਵੀ ਵੱਧ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ।ਮਿੱਟੀ ਦੀ ਸਿਹਤ ਵਿੱਚ ਸੁਧਾਰ ਲਈ ਇਫਕੋ ਵਲੋਂ ਖਾਸ ਪ੍ਰੋਗਰਾਮ ਚਲਾਏ ਜਾ ਰਹੇ ਹਨ, ਨਾਲ ਹੀ ਇਫਕੋ ਕਿਸਾਨ ਦੁਰਘਟਨਾ ਬੀਮਾ ਸਕੀਮ ਦਾ ਵਿਸਤਾਰ ਖਾਦ ਖਰੀਦ ਤੋਂ ਇਲਾਵਾ ਐਗਰੋ ਕੈਮੀਕਲ ਦੀ ਖਰੀਦ ’ਤੇ ਵੀ ਕਰ ਦਿਤਾ ਹੈ। ਜੋ ਵੀ ਕਿਸਾਨ ਇਫਕੋ ਐਮ.ਸੀ ਦੇ ਐਗਰੋ-ਕੈਮੀਕਲ ਦੀ ਖਰੀਦ ਇਫਕੋ ਕਿਸਾਨ ਸੇਵਾ ਕੇਂਦਰਾਂ ਅਤੇ ਸਹਿਕਾਰੀ ਸੋਸਾਇਟੀਆਂ ਵਿੱਚੋ ਕਰੇਗਾ ਉਨਾਂ ਦਾ 4000/-ਰੁਪਏ ਪ੍ਰਤੀ ਥੈਲਾ ਦੇ ਹਿਸਾਬ ਨਾਲ ਇੱਕ ਲੱਖ ਰੁਪਏ ਤੱਕ ਦਾ ਬੀਮਾ ਇਫਕੋ ਵਲੋਂ ਮੁਫ਼ਤ ਕੀਤਾ ਜਾਵੇਗਾ।
ਉਨਾਂ ਨੇ ਅੱਗੇ ਦੱਸਿਆ ਕਿ ਇਫਕੋ ਮੈਂਬਰ ਸੋਸਾਇਟੀਆਂ ਨੂੰ ਆਰਥਿਕ ਰੂਪ ਵਿੱਚ ਮਜ਼ਬੂਤ ਕਰਨ ਲਈ ਪਿਛਲੇ 15 ਸਾਲਾਂ ਤੋ ਲਗਾਤਾਰ 20 ਪ੍ਰਤੀਸ਼ਤ ਫਾਇਦਾ ਦੇ ਰਹੀ ਹੈ। ਉਨਾਂ ਕਿਹਾ ਕਿ ਕਿਸਾਨ ਜ਼ਿਆਦਾ ਤੋ ਜ਼ਿਆਦਾ ਮੈਂਬਰ ਬਣਾ ਕੇ ਸਹਿਕਾਰਿਤਾ ਨੂੰ ਮਜਬੂਤ ਬਣਾਉਣ।ਉਨਾਂ ਨੇ ਸੋਸਾਇਟੀ ਨੂੰ ਖਾਦ ਤੋਂ ਇਲਾਵਾ ਹੋਰ ਵਾਪਾਰ ਕਰਨ ਦੀ ਸਲਾਹ ਦਿੱਤੀ ਤਾਂ ਕਿ ਸੋਸਾਇਟੀ ਦਾ ਵਾਪਾਰ ਵਧਾਇਆ ਜਾ ਸਕੇ। ਉਨਾਂ ਨੇ ਦੱਸਿਆ ਕਿ ਇਫਕੋ ਨੇ ਇਫਕੋ ਬਾਜਾਰ ਦੇ ਰਾਂਹੀ ਕਿਸਾਨਾਂ ਨੂੰ ਡਿਜੀਟਲ ਪਲੇਟਫਾਰਮ ਦਿਤਾ ਹੈ ਜਿਸ ਵਿੱਚ ਕਿਸਾਨ ਅਪਣੇ ਉਤਪਾਦ ਬਿਨਾ ਕਿਸੀ ਦਲਾਲ ਦੇ ਖਰੀਦ ਅਤੇ ਵੇਚ ਸਕਦੇ ਹਨ। ਇਸ ਤੋਂ ਅਗਲਾ ਕਦਮ ਈ-ਕਾਮਰਸ ਹੋਵੇਗਾ ਜਿਸ ਤੇ ਜਲਦੀ ਹੀ ਕੰਮ ਸੁਰੂ ਕੀਤਾ ਜਾਵੇਗਾ। ਇਫਕੋ ਦੇ ਚੇਅਰਮੈਨ ਬਲਵਿੰਦਰ ਸਿੰਘ ਨਕਈ ਨੇ ਡਾ. ਯੂ.ਐਸ. ਅਵਸਥੀ ਨੇ ਦੱਸਿਆ ਕਿ ਡਾ. ਯੂ.ਐਸ. ਅਵਸਥੀ ਨੇ ਅਣਥਕ ਮੇਹਨਤ ਨਾਲ ਹੀ ਇਫਕੋ ਅੱਜ ਦੁਨੀਆ ਦੀ ਸਭ ਤੋ ਵੱਡੀ ਸੰਸਥਾ ਬਣ ਕੇ ਉਭਰੀ ਹੈ ਅਤੇ ਕਿਸਾਨਾਂ ਨੂੰ ਖੇਤੀ ਦੇ ਪੂਰੇ ਸਮਾਧਾਨ ਦੇਣ ਵਿੱਚ ਸਫਲ ਹੋਈ ਹੈ।
ਡਾ. ਪੁਸ਼ਪੇਂਦਰ ਵਰਮਾ, ਰਾਜ ਵਿਪਣਨ ਪ੍ਰਬੰਧਕ ਨੇ ਮੁੱਖ ਮਹਿਮਾਨ, ਮੇਜਬਾਨ ਅਤੇ ਹੋਰ ਵੱਡੇ ਅਧਿਕਾਰੀਆਂ ਸਹਿਕਾਰੀ ਭਰਾਵਾਂ ਅਤੇ ਹਾਜਿਰ ਕਿਸਾਨਾ ਦਾ ਸਵਾਗਤ ਕੀਤਾ।ਉਨਾਂ ਨੇ ਇਫਕੋ ਵੱਲੋ ਪੰਜਾਬ ਦੇ ਕਿਸਾਨ ਨੂੰ ਦਿੱਤੀ ਜਾਵੇਗੀ ਸੇਵਾਵਾਂ ਅਤੇ ਉਤਪਾਦ ਦੇ ਬਾਰੇ ਵੀ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਵਿੱਚ ਇਫਕੋ ਦੀ ਸਹਿਯੋਗੀ ਸੰਸਥਾਵਾਂ ਇਫਕੋ ਟੋਕਿਓ, ਇਫਕੋ ਈ-ਬਾਜਾਰ, ਇਫਕੋ ਕਿਸ਼ਾਨ ਸੰਚਾਰ, ਇਫਕੋ ਐਮ.ਸੀ ਦੇ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ।ਖਾਸ ਮਹਿਮਾਨ ਦੇ ਰੂਪ ਵਿੱਚ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਫਿਰੋਜਪੁਰ ਬਲਰਾਮ ਸਹਿਗਲ ਨੇ ਵੀ ਪੰਜਾਬ ਵਿੱਚ ਸਹਿਕਾਰੀਤਾ ਦੇ ਵਿਕਾਸ ਦੇ ਲਈ ਸਹਿਕਾਰੀਤਾ ਵਿਭਾਗ ਵਲੋ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ।ਇਸ ਮੌਕੇ ਤੇ ਪ੍ਰਗਤੀਸ਼ੀਲ ਕਿਸਾਨਾਂ ਅਤੇ ਸਹਿਕਾਰੀ ਭਰਾਵਾਂ ਨੇ ਵੀ ਅਪਣੇ ਅਨੁਭਵ ਸਾਂਝੇ ਕੀਤੇ।ਇਫਕੋ ਦੇ ਵੱਡੇ ਖੇਤਰੀ ਪ੍ਰਬੰਧਕ ਬਹਾਦਰ ਸਿੰਘ ਨੇ ਵੀ ਮੁੱਖ ਮਹਿਮਾਨ ਅਤੇ ਹੋਰ ਮਹਿਮਾਨ, ਕਿਸਾਨ, ਸਹਿਕਾਰੀ ਭਰਾਵਾਂ, ਪ੍ਰੇਸ ਮੀਡੀਆਂ ਅਤੇ ਇਫਕੋ ਦੀ ਹੋਰ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media