ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕੀ ਸੰਤ ਕਬੀਰ ਕਾਨਵੇਂਟ ਸੀਲੀਅਰ ਸੈਕੰਡਰੀ ਸਕੂਲ
ਭੁੱਚੋਂ ਮੰਡੀ ਵਿਖੇ ਪਿਛਲੇ ਦਿਨੀਂ ਹਿੰਦੀ ਦਿਵਸ ਮਨਾਉਣ ਮੌਕੇ ਬਾਲ ਕਵੀ ਦਰਬਾਰ ਲਗਾਇਆ ਗਿਆ।ਜਿਸ ਵਿਚ ਚਾਰ ਹਾੳੂਸਜ਼ ਬਣਾ ਕੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ।ਬਾਲ ਵਿਦਿਆਰਥੀਆਂ ਨੇ ਹਿੰਦੀ ਦੇ ਨੌਂ ਰਸਾਂ ਵਿਚੋਂ ਚਾਰ ਰਸਾਂ `ਤੇ ਆਪਣੀਆਂ ਕਵਿਤਾ ਪੇਸ਼ ਕੀਤੀਆਂ। ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ।ਇਸ ਮੁਕਾਬਲੇ ਵਿੱਚ ਅਮਨੀ ਹਾਊਸ ਦੀ ਇਸ਼ਿਕਾ ਨੇ ਪਹਿਲਾ ਸਥਾਨ, ਐਪਲ ਹਾੳੂਸ ਦੀ ਪ੍ਰੇਰਨਾ ਨੇ ਦੂਜਾ ਅਤੇ ਪ੍ਰਿਥਵੀ ਅਤੇ ਐਪਲ ਹਾੳੂਸ ਦੀ ਹਰਸਿਤਾ ਅਤੇ ਅਦਿੱਤੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ.ਐਲ ਅਰੋੜਾ ਅਤੇ ਪ੍ਰਿੰਸੀਪਲ ਅੰਜੂ ਡੋਗਰਾ ਨੇ ਸਾਰੇ ਜੇਤੂਆਂ ਨੂੰ ਵਧਾਈ ਅਤੇ ਨਿਰਦੇਸ਼ ਦੇਣ ਵਾਲੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਹਿੰਦੀ ਸਾਡੀ ਪਹਿਚਾਣ ਅਤੇ ਸਾਨੂੰ ਆਪਣੀ ਰਾਸ਼ਟਰੀ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਹੈ।
Check Also
ਗੁ. ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ …
Punjab Post Daily Online Newspaper & Print Media