Monday, August 10, 2026

ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਕਲਨ ਤੇ ਸੰਪਾਦਨ ਵਿਸ਼ੇ ‘ਤੇ ਵਰਕਸ਼ਾਪ ‘ਚ ਵਿਸ਼ੇਸ਼ ਸੈਸ਼ਨ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ : ਸੰਕਲਨ ਤੇ ਸੰਪਾਦਨ ਵਿਸ਼ੇ Guru Granth Sahib1‘ਤੇ ਚੱਲ ਰਹੀ ਵਰਕਸ਼ਾਪ ਵਿਚ ਅੱਜ ਦੂਜੇ ਦਿਨ ਡਾ. ਅਮਰ ਸਿੰਘ ਨੇ ਆਰੰਭ ਵਿਚ ਵਰਕਸ਼ਾਪ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਦੂਜੇ ਦਿਨ ਦੇ ਪਹਿਲੇ ਅਕਾਦਮਿਕ ਸ਼ੈਸ਼ਨ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਮੁਖੀ ਲਿਪੀ ਅਤੇ ਗੁਰਬਾਣੀ ਭਾਸ਼ਾ ਬਾਰੇ ਵਿਚਾਰ ਪੇਸ ਕੀਤੇ।ਇਸ ਤੋਂ ਬਾਅਦ ਡਾ. ਗੁਰਮੇਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਗੁਰਬਾਣੀ ਭਾਸ਼ਾ ਤੇ ਕਾਵਿ ਸ਼ਾਸਤਰ ਬਾਰੇ ਤੇ ਦਰਸ਼ਨ ਸ਼ਾਸਤਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਦੂਜੇ ਅਕਾਦਮਿਕ ਸ਼ੈਸ਼ਨ ਵਿਚ ਸਾਬਕਾ ਪ੍ਰੋ. ਡਾ. ਪਰਮਜੀਤ ਸਿੰਘ ਸਿੱਧੂ ਨੇ ਗੁਰਬਾਣੀ ਵਿਗਿਆਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਵਰਕਸ਼ਾਪ ਵਿਚ ਵਿਦਿਆਰਥੀਆਂ ਨੇ ਵੀ ਆਪਣੀ ਸਮਰਥਾ ਮੁਤਾਬਿਕ ਆਏ ਹੋਏ ਵਿਦਵਾਨਾਂ ਨਾਲ ਸੰਵਾਦ ਰਚਾਇਆ। ਅੰਤ ਵਿਚ ਵਰਕਸ਼ਾਪ ਦੇ ਕੁਆਰਡੀਨੇਟਰ ਡਾ. ਅਮਰ ਸਿੰਘ ਨੇ ਆਏ ਹੋਏ ਵਿਦਵਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply