Sunday, June 21, 2026

ਯੂਨੀਵਰਸਿਟੀ ਵਿਖੇ ਗਿੱਧਾ, ਭੰਗੜਾ, ਜਨਰਲ ਡਾਂਸ ਦੀ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਿਖੇ ਡਾਂਸ (ਗਿੱਧਾ, ਭੰਗੜਾ, PPN0709201711ਜਨਰਲ ਡਾਂਸ) ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਯੂਨੀਵਰਸਿਟੀ ਨਾਲ ਸਬੰਧਿਤ 30 ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਰਕਸ਼ਾਪ ਦੀ ਸ਼ੁਰੂਆਤ ਵਿੱਚ ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਨੇ ਖੇਤਰ ਮਾਹਿਰਾਂ ਡਾ. ਜੁਝਾਰ ਸਿੰਘ ਸੰਧੂ, ਡਾ. ਆਈ.ਐਸ ਗੁਦਾਰਾ, ਡਾ. ਅਮਰਿੰਦਰ ਸਿੰਘ ਸੰਧੂ ਅਤੇ ਡਾ.ਕੰਵਲਜੀਤ ਕੌਂਰ ਸਿੱਧੂ ਨੂੰ ਬੁੱਕੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਆਖਿਆ। ਆਉਣ ਵਾਲੇ ਦਿਨਾਂ ਵਿਚ ਯੂਨੀਵਰਸਿਟੀ ਨਾਲ ਸਬੰਧਿਤ ਵੱਖ-ਵੱਖ ਕਾਲਜਾਂ ਦੇ ਯੂਥ ਫੈਸਟੀਵਲ ਸ਼ੁਰੂ ਹੋਣ ਜਾ ਰਹੇ ਹਨ।ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡਾਂਸ ਨਾਲ ਸਬੰਧਿਤ ਆਈਟਮਾਂ ਜਿਵੇ ਕਿ ਗਿੱਧਾ, ਭੰਗੜਾ, ਜਨਰਲ ਡਾਂਸ ਬਾਰੇ ਤਕਨੀਕੀ ਨੁਕਤਿਆਂ ਤੋ ਜਾਣੂ ਕਰਵਾਇਆ ਤਾਂ ਕਿ ਉਹ ਆਪਣੀਆਂ ਆਈਟਮਾਂ ਨੂੰ ਸੁਚੱਜੇ ਤਰੀਕੇ ਨਾਲ ਪੇਸ਼ ਕਰ ਸਕਣ।PPN0709201712
ਵਰਕਸ਼ਾਪ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਸਵਾਲਾਂ ਨਾਲ ਕੀਤੀ ਗਈ। ਸ਼ੁਰੂੂਆਤ ਵਿੱਚ ਹੀ ਗਿੱਧੇ ਦੀ ਪੇਸ਼ਕਾਰੀ ਦੇ ਅੰਦਾਜ਼ ਤੇ ਚਰਚਾ ਹੋਈ।ਡਾ.ਕੰਵਲਜੀਤ ਕੌਂਰ ਸਿੱਧੂ ਨੇ ਲੋਕ-ਨਾਚ ਗਿੱਧਾ ਵਿੱਚ ਸਹਿਜਤਾ, ਪਹਿਰਾਵਾ ਅਤੇ ਗਹਿਣੇ-ਗੱਟੇ ਬਾਰੇ ਚਰਚਾ ਕੀਤੀ ਅਤੇ ਖੁਦ ਬੋਲੀਆਂ ਪਾ ਕੇ ਦੱਸਿਆ। ਇਸੇ ਤਰ੍ਹਾਂ ਡਾ.ਜੁਝਾਰ ਸਿੰਘ ਸੰਧੂ, ਡਾ. ਆਈ. ਐਸ ਗੁਦਾਰਾ, ਡਾ. ਅਮਰਿੰਦਰ ਸਿੰਘ ਸੰਧੂ ਨੇ ਸਟੇਜ ਤੇ ਢੋਲ ਦੀ ਥਾਪ ਤੇ ਵੱਖ-ਵੱਖ ਨਾਚਾਂ ਦੇ ਸਟੈਪ ਕਰ ਕੇ ਦਿਖਾਏ। ਮਾਹਿਰਾਂ ਦਾ ਟੀਮ ਤਿਆਰ ਕਰਨ ਵਾਲੇ ਡਾਇਰੈਕਟਰ ਅਤੇ ਕੋਚਾਂ ਨੂੰ ਖਾਸ ਹਦਾਇਤ ਕੀਤੀ ਕਿ ਉਹ ਵਿਰਸੇ ਨੂੰ ਸਾਂਭ ਦੇ ਹੋਏ ਜਿਸ ਪ੍ਰਕਾਰ ਸਾਡੇ ਪੁਰਾਣੇ ਬਜ਼ੁਰਗ ਇਨ੍ਹਾਂ ਨਾਚਾਂ ਨੂੰ ਨੱਚਿਆ ਕਰਦੇ ਸਨ, ਉਸ ਨੂੰ ਮੁੱਖ ਰੱਖਦੇ ਹੋਏ ਟੀਮਾਂ ਨੂੰ ਤਿਆਰ ਕਰਵਾਇਆ ਜਾਵੇ। ਡਾ. ਆਈ. ਐਸ ਗੁਦਾਰਾ ਨੇ ਭੰਗੜੇ ਦੇ ਵਿਦਿਆਰਥੀਆਂ ਨੂੰ ਦੱਸਿਆ ਕਿ ਜਿਹੜੀ ਬੋਲੀ ਪਾਈ ਜਾਂਦੀ ਹੈ, ਉਸ ਦਾ ਪਤਾ ਹੋਣਾ ਜ਼ਰੂਰੀ ਹੈ ਤਾਂ ਕਿ ਅੰਦਾਜ਼ ਬੋਲੀਆਂ ਨਾਲ  ਮੇਲ ਖਾਂਦਾ ਹੋਵੇ ਸਟੇਜ ਤੇ ਮਾਹਿਰਾਂ ਦੁਆਰਾ ਲੁੱਡੀ, ਧਮਾਲ, ਝੂੰਮਰ ਅਤੇ ਵੱਖ-ਵੱਖ ਰਾਜਾਂ ਦੇ ਗਰੁੱਪ ਨਾਚਾਂ ਨੂੰ ਪੇਸ਼ ਕਰਕੇ ਦਿਖਾਇਆ।ਡਾ.ਕੰਵਲਜੀਤ ਕੌਂਰ ਸਿੱਧੂ ਵੱਲੋ ਪੁਰਾਤਨ ਸਮੇਂ ਵਿੱਚ ਵਰਤੇ ਜਾਣ ਵਾਲੇ ਗਹਿਣਿਆਂ ਨੂੰ ਵੀ ਦਿਖਾਇਆ।ਅੰਤ ਵਿੱਚ ਡਾ. ਜਗਜੀਤ ਕੋਰ, ਡਾਇਰੈਕਟਰ ਯੁਵਕ ਭਲਾਈ ਨੇ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਖੇਤਰ ਮਾਹਿਰਾਂ ਦੁਆਰਾ ਡਾਂਸ ਆਇਟਮਾਂ ਦੇ ਦੱਸੇ ਗਏ ਤਕਨੀਕੀ ਨੁਕਤਿਆਂ ਨੂੰ ਆਈਟਮ ਦੀ ਪੇਸ਼ਕਾਰੀ ਦੀ ਤਿਆਰੀ ਲਈ ਅਪਣਾਉਣ ਦੀ ਕੋਸ਼ਿਸ਼ ਕਰਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply