ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ 2
ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਆਯੋਜਿਤ ਵਰਕਸ਼ਾਪ ਮੌਕੇ ਪਿਡੀਲਾਈਟ ਕੰਪਨੀ ਦੇ ਸਹਿਯੋਗੀ ਸ਼੍ਰੀਮਤੀ ਭਾਰਤੀ ਮਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਫੈਬਰਿਕ ਪੇਟਿੰਗ ਅਤੇ ਫ਼ੈਸ਼ਨ ਜਿਊਲਰੀ ਬਣਾਉਣ ਦੇ ਵਿਭਿੰਨ-ਵਿਭਿੰਨ ਢੰਗਾਂ ਤੋਂ ਜਾਣੂ ਕਰਵਾਇਆ।ਫ਼ੈਬਰਿਕ ਪੇਟਿੰਗ ’ਚ ਉਨ੍ਹਾਂ ਟੀ-ਸ਼ਰਟ ਪੇਟਿੰਗ, ਇੱਕਤ ਪੇਟਿੰਗ ਅਤੇ ਟਾਈ ਐਂਡ ਡਾਈ ਦੇ ਅਲੱਗ-ਅਲੱਗ ਢੰਗਾਂ ਦੀ ਸਿਖਲਾਈ ਦਿੱਤੀ।ਵਿਭਾਗ ਦੇ ਬੀ.ਐਸ.ਸੀ (ਫ਼ੈਸ਼ਨ ਡਿਜ਼ਾਇਨਿੰਗ), ਬੀ.ਵਾਕ (ਫ਼ੈਸ਼ਨ ਸਟਾਇਲਿੰਗ ਐਂਡ ਗਰੂਮਿੰਗ) ਅਤੇ ਐਮ.ਐਸ.ਸੀ (ਫ਼ੈਸ਼ਨ ਡਿਜ਼ਾਇਨਿੰਗ) ਦੀਆਂ 100 ਤੋਂ ਵੱਧ ਵਿਦਿਆਰਥਣਾਂ ਨੇ ਇਸ ਵਰਕਸ਼ਾਪ ’ਚ ਭਾਗ ਲਿਆ ਅਤੇ ਉਨ੍ਹਾਂ ਪੇਟਿੰਗ ਦੀਆਂ ਕਈ ਤਕਨੀਕਾਂ ਦੀ ਜਾਣਕਾਰੀ ਹਾਸਲ ਕੀਤੀ।
ਡਾ. ਮਾਹਲ ਨੇ ਇਸ ਮੌਕੇ ਕਿਹਾ ਕਿ ਸ੍ਰੀਮਤੀ ਮਲਹੋਤਰਾ ਦੁਆਰਾ ਵਿਦਿਆਰਥਣਾਂ ਨੂੰ ਮੁਹੱਈਆ ਕਰਵਾਈ ਜਾਣਕਾਰੀ ਬਹੁਤ ਮਹੱਤਵਪੂਰਨ ਹੈ, ਜਿਸ ਨਾਲ ਵਿਦਿਆਰਥਣਾਂ ਨੂੰ ਸਮੇਂ ਦੇ ਨਾਲ-ਨਾਲ ਨਵੇਂ ਤਰੀਕਿਆਂ ਦੀ ਸਿਖਲਾਈ ਪ੍ਰਾਪਤ ਹੋਈ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ ’ਚ ਵਾਧੇ ਲਈ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਨਾ ਸਮੇਂ ਦੀ ਮੁੱਖ ਜਰੂਰਤ ਹੈ।ਉਨ੍ਹਾਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਵਿੱਦਿਆ ਦੇ ਨਾਲ ਅਜਿਹੀਆਂ ਵਰਕਸ਼ਾਪਾਂ ਦਾ ਹਿੱਸਾ ਬਣਨ।ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥਣਾਂ ਮੌਜ਼ੂਦ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media