ਚੌਕ ਮਹਿਤਾ, 8 ਸਤੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) ਉਘੇ ਦੇਸ਼ ਭਗਤ ਬਾਬਾ ਬਿਸ਼ਨ ਸਿੰਘ ਬੁੱਟਰ ਦਾ ਸ਼ਹੀਦੀ ਦਿਹਾੜਾ ਉਨਾਂ ਦੇ ਪਿੰਡ ਬੁੱਟਰ ਸਿਵੀਆ ਵਿਖੇ ਮਨਇਆ ਗਿਆ।ਇਸ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੇ ਸਪੁੱਤਰ ਜੇ.ਈ ਕਸ਼ਮੀਰ ਸਿੰਘ ਬੁੱਟਰ ਅਤੇ ਓਹਨਾਂ ਦੇ ਪੋਤਰੇ ਗੁਰਜੀਤ ਸਿੰਘ ਨੂੰ ਕੁਲਦੀਪ ਰਾਏ ਬੁੱਟਰ, ਰਾਗੀ ਜੋਗਿੰਦਰ ਸਿੰਘ, ਮੈਂਬਰ ਬਲਵਿਦਰ ਸਿੰਘ, ਮੋਹਨ ਸਿੰਘ, ਕੁਲਵੰਤ ਸਿੰਘ ਆਦਿ ਵਲੋਂ ਸਿਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।
ਇਥੇ ਜਿਕਰਯੋਗ ਹੈ ਕਿ ਬਾਬਾ ਬਿਸ਼ਨ ਸਿੰਘ ਬੁੱਟਰ ਉਨਾਂ ਦੇਸ਼ ਭਗਤਾਂ ਦੇ ਆਗੂ ਸਨ, ਜਿਨ੍ਹਾ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਫੌਜ ਵਿਚੋਂ ਬਗਾਵਤ ਕਰਦਿਆਂ ਬਰਤਾਨਵੀ ਸਾਮਰਾਜ ਨੂੰ ਚੁਣੌਤੀ ਦਿੱਤੀ ਸੀ ਅਤੇ 6 ਸਤੰਬਰ 1940 ਨੂੰ ਦੇਸ਼ ਭਗਤ ਬਾਬਾ ਬਿਸ਼ਨ ਸਿੰਘ ਬੁੱਟਰ ਨੂੰ ਉਸ ਦੇ ਕਰੀਬੀ ਤਿੰਨ ਸਾਥੀਆਂ ਸਮੇਤ ਸਿਕੰਦਰਾਬਾਦ ਦੀ ਜੇਲ ਵਿਚ ਫਾਂਸੀ ਦੇ ਦਿੱਤੀ ਗਈ ਸੀ, ਜਦਕਿ ਕਈ ਹੋਰ ਦੇਸ਼ ਭਗਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media