ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂੂ) – ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਹੋਦਿਆ ਸਕੂਲ ਕੰਪਲੈਕਸ ਵਲੋਂ ਅਯੋਜਿਤ
ਲੋਕ ਨਾਚ ਮੁਕਾਬਲੇ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੀ ਟੀਮ ਨੇ ਕੋਲੀਸ਼ ਡਾਂਸ ਦੀ ਭਾਵਪੂਰਨ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੁਕਾਬਲੇ ਵਿੱਚ ਜਿ਼ਲ੍ਹੇ ਭਰ `ਚੋਂ ਸ਼ਾਮਲ ਹੋਈਆਂ 12 ਟੀਮਾਂ ਦਾ ਅਭਿਨਵ ਪਾਂਜ਼ਲਾ, ਗੋਰਾਂਗ ਗੁਲਾਟੀ, ਪ੍ਰਨਵ ਜੇਤਲੀ, ਕੁਨਾਲ ਮਹਾਜਨ, ਸਕਸ਼ਮ ਬਹਿਲ ਜਮਾਤ (ਦਸਵੀਂ), ਕ੍ਰਿਤਿਕਾ ਭਾਟੀਆ, ਤੁਸ਼ੀਨ ਨਾਰੰਗ ਜਮਾਤ (ਗਿਆਰ੍ਹਵੀਂ), ਜਾਸਮੀਨ ਕੌਰ, ਰਿਆ ਖੰਨਾ ਤੇ ਰਿਆ ਸ਼ਰਮਾ ਜਮਾਤ (ਬਾਰ੍ਹਵੀਂ) ਨੇ ਬੜੇ ਹੀ ਉਤਸ਼ਾਹ ਤੇ ਆਪਸੀ ਤਾਲਮੇਲ ਨਾਲ ਮੁਕਾਬਲਾ ਕੀਤਾ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਇਸ ਜਿੱਤ ਲਈ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਭਵਿੱਖ ਉਜਵੱਲ ਦੀ ਕਾਮਨਾ ਕੀਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀ ਇਸ ਪੇਸ਼ਕਾਰੀ ਅਤੇ ਅਹਿਮ ਪ੍ਰਾਪਤੀ ਦੀ ਤਾਰੀਫ਼ ਕੀਤੀ ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media