ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਪ੍ਰੋਫੈਸਰ
ਰੁਪਿੰਦਰ ਕੌਰ ਰੂਬੀ ਨੇ ਕਾਂਗਰਸ ਅਤੇ ਅਕਾਲੀ ਦਲ-ਬੀਜੇਪੀ `ਤੇ ਤਿਖੇ ਹਮਲੇ ਕਰਦੇ ਕਿਹਾ ਕਿ ਇਨਾਂ ਨੇ ਲੋਕ ਵਿਰੋਧੀ ਨੀਤੀਆਂ ਅਤੇ ਭਿ੍ਰਸ਼ਟਾਚਾਰ ਰਾਹੀ ਪੰਜਾਬ ਨੂੰ ਪੂਰੀ ਤਰਾਂ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਲਗਾਤਾਰ ਆਤਮ ਹੱਤਿਆ ਕਰਨ ਲਈ ਮਜਬੂਰ ਹਨ।ਪ੍ਰੋਫੈਸਰ ਰੂਬੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਸਾਰਾ ਕਰਜਾ ਮਾਫ ਕਰਨ ਦੇ ਕੀਤੇ ਵਾਅਦੇ ਤੋਂ ਸਪਸ਼ਟ ਮੁੱਕਰ ਕੇ ਵੱਡਾ ਧੋਖਾ ਕੀਤਾ ਹੈ।ਜਿਸ ਕਾਰਨ ਕੈਪਟਨ ਦੇ 5 ਮਹੀਨੇ ਦੇ ਰਾਜ ਵਿਚ 200 ਤੋਂ ਵੱਧ ਕਿਸਾਨ/ ਮਜ਼ਦੂਰ ਆਪਣੀ ਜਾਨ ਦੀ ਅਹੂਤੀ ਦੇ ਚੁੱਕੇ ਨੇ ਅਤੇ ਹੁਣ ਬੈਕਾਂ ਵਲੋਂ ਕਰਜ਼ਈ ਕਿਸਾਨਾਂ ਨੂੰ ਨੋਟਿਸ ਅਤੇ ਉਨਾਂ ਦੀਆਂ ਫੋਟੋਆਂ ਬੈਂਕਾਂ ’ਚ ਲਗਾ ਕੇ ਜੋ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹਾ ਹੈ।ਮਾਲਵੇ ਦੇ ਕਿਸਾਨ ਹੁਣ ਮਿਲਾਵਟੀ ਕੀੜੇਮਾਰ ਦਵਾਈਆਂ ਅਤੇ ਨਕਲੀ ਬੀਜਾਂ ਕਾਰਨ ਨਰਮੇ ਦੀਆਂ ਫਸਲਾਂ ਵਾਹੁਣ ਲਈ ਮਜਬੂਰ ਹਨ ਤੇ ਸਰਕਾਰ ਤੇ ਕੋਈ ਅਸਰ ਨਹੀੰ।ਪ੍ਰੋਫੈਸਰ ਰੂਬੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ 2000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ, 2500 ਰੁਪਏ ਮਹੀਨਾ ਬੁਢਾਪਾ ਪੈਨਸ਼ਨ, ਨਸ਼ਿਆਂ ਦੇ ਖਾਤਮੇ ਵਰਗੇ ਸਾਰੇ ਵਾਅਦੇ ਝੂਠੇ ਲਾਰੇ ਹੀ ਸਾਬਿਤ ਹੋ ਕੇ ਰਹਿ ਗਏ ਹਨ ਅਤੇ ਪੰਜਾਬ ਦੇ ਲੋਕ ਠੱਗੇ ਮਹਿਸੂਸ ਕਰ ਰਹੇ ਹਨ।
ਪ੍ਰੋਫੈਸਰ ਰੂਬੀ ਨੇ ਕਿਹਾ ਕਿ ਪੰਜਾਬ ਵਿਚ ਕੁਝ ਵੀ ਨਹੀਂ ਬਦਲਿਆ ਅਤੇ ਹਰ ਤਰਾਂ ਦੇ ਮਾਫੀਏ ਬਾਦਲ ਸਰਕਾਰ ਦੀ ਤਰਾਂ ਹੀ ਬੇਖੋਫ ਲੋਕਾਂ ਦੀ ਲੁੱਟ ਕਰ ਰਹੇ ਨੇ ਅਤੇ ਬਾਦਲਾਂ ਦੇ ਰਾਜ ਦੀ ਤਰਾਂ ਹੀ ਸੂਬੇ ਵਿਚ ਭ੍ਰਿਸ਼ਟਾਚਾਰ ਹੋਰ ਤੇਜੀ ਨਾਲ ਵੱਧ ਰਹਿ ਹੈ।ਰੂਬੀ ਨੇ ਕਿਹਾ ਕਿ ਹੁਣ ਪੂਰੀ ਤਰਾਂ ਸਪੱਸ਼ਟ ਹੈ ਕਿ ਅਮਰਿੰਦਰ ਤੇ ਬਾਦਲ ਮਿਲੇ ਹੋਏ ਹਨ। ਬਾਦਲ ਨੇ ਕੈਪਟਨ ਖਿਲਾਫ਼ ਸਾਰੇ ਭਿ੍ਰਸ਼ਟਾਚਾਰ ਦੇ ਮਾਮਲੇ ਵਾਪਸ ਲਏ ਅਤੇ ਹੁਣ ਬਦਲੇ ‘ਚ ਕੈਪਟਨ ਬਾਦਲ ਦੇ ਕੀਤੇ,ਭ੍ਰਿਸ਼ਟਾਚਾਰ ਨੂੰ ਕਲੀਨ ਚਿੱਟ ਦਿਤੀ ਹੈ।ਉਨਾਂ ਕਿਹਾ ਕਿ ਪਾਰਟੀ ਹਮੇਸਾਂ ਮਜਬੂਤੀ ਨਾਲ ਜਨਤਾ ਦੇ ਮੁੱਦੇ ਉਠਾਉਂਦੀ ਰਹੇਗੀ ਅਤੇ ਦਾਅਵਾ ਕੀਤਾ ਕਿ ਅਗਲੀ ਸਰਕਾਰ ਹਰ ਹਾਲਤ ਵਿਚ ਲੋਕਾਂ ਦੇ ਸਹਿਯੋਗ ਨਾਲ ‘ਆਪ‘ ਦੀ ਬਣੇਗੀ।ਆਮ ਆਦਮੀ ਪਾਰਟੀ ਹਮੇਸ਼ਾਂ ਜਨਤਾ ਦੇ ਮਸਲਿਆਂ ਤੇ ਪਹਿਰਾ ਦਿੰਦੀ ਰਹੇਗੀ।ਉਨਾਂ ਕਿਹਾ ਕਿ ਵਿਧਾਨ ਸਭਾ ਵਿਚ ਪਾਸ ਕੀਤੇ ਮਤੇ ਅਨੁਸਾਰ ਬਣਦੀ ਪਾਣੀਆਂ ਦੀ 16 ਲੱਖ ਕਰੋੜ ਰੁਪਏ ਦੀ ਰਾਇਲਟੀ ਗੁਆਂਢੀ ਸੂਬਿਆਂ ਤੋਂ ਲੈਣ ਲਈ ਕੇਂਦਰ `ਤੇ ਦਬਾਅ ਪਾਉਣਾ ਜਰੂਰੀ ਹੈ।ਇਸ ਮੌਕੇ ਸੰਦੀਪ ਸਿੰਘ ਚੱਕ ਅੱਤਰ ਸਿੰਘ ਵਾਲਾ, ਨਵਜੋਤ ਸਿੰਘ ਚਹਿਲ, ਸੁਖਜੀਤ ਨੰਬਰਦਾਰ, ਸੇਠੀ ਗਿੱਲ, ਮਿਸ ਸ਼ਿਨੂੰ ਅਰੋੜਾ ਅਤੇ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media