ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਮਾਨਯੋਗ ਸਿਹਤ ਮੰਤਰੀ
ਬ੍ਰਹਮ ਮਹਿੰਦਰਾ ਦੀ ਯੋਗ ਅਗਵਾਈ ਅਤੇ ਡਾਇਰੈਕਟ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੀ ਦੇਖ ਰੇਖ 25 ਅਗਸਤ ਤੋਂ ਝੰਡੀ ਦੇ ਰਵਾਨਾ ਕੀਤੀ ਗਈ ਆਈ ਮੋਬਾਈਲ ਜਾਗਰੂਕਤਾ ਵੈਨ ਅੱਜ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚੀ। ਇਸ ਮੋਬਾਇਲ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਬਠਿੰਡਾ ਡਾ:ਐਚ.ਐਨ ਸਿੰਘ ਵਲੋਂ ਝੰਡੀ ਦੇ ਕੇ ਜ਼ਿਲੇ ਦੇ ਗੋਨਿਆਣਾ, ਰਾਮਪੁਰਾ ਫੂਲ ਅਤੇ ਤਲਵੰਡੀ ਸਾਬੋ ਬਲਾਕ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਬਠਿੰਡਾ ਡਾ: ਕੁੰਦਨ ਕੁਮਾਰ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਰਵਨਜੀਤ ਕੌਰ ਬਰਾੜ, ਸੀਨੀਅਰ ਮੈਡੀਕਲ ਅਫਸਰ ਡਾ: ਐਸ.ਐਸ ਗਿੱਲ, ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਅੱਖਾਂ ਦੇ ਮਾਹਿਰ ਡਾ: ਮੀਨਾਕਸੀ ਗਰਗ ਹਾਜਰ ਸਨ।
ਸਿਵਲ ਸਰਜਨ ਬਠਿੰਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਜਾਗਰੂਕਤਾ ਵੈਨ ਦਾ ਮੁੱਖ ਮਕਸਦ ਨੇਤਰਦਾਨ ਮੁਹਿੰਮ ਨੂੰ ਪਿੰਡ ਪਿੰਡ ਪਹੁੰਚਾਉਣਾ ਹੈ।ਉਹਨਾ ਲੋਕਾਂ ਨੂੰ ਅਪੀਲ ਕੀਤੀ ਕੇ ਇਸ ਨੇਤਰਦਾਨ ਦੀ ਮੁਹਿੰਮ ਨੂੰ ਘਰ ਘਰ ਪਹੁੰਚਾਇਆ ਜਾਵੇ ਤਾਂ ਜੋ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਅੱਖਾਂ ਦੀ ਰੋਸ਼ਨੀ ਮਿਲ ਸਕੇ ਅਤੇ ਉਹ ਵੀ ਪ੍ਰਮਾਤਮਾਂ ਦੀ ਸਾਜੀ ਰੰਗਲੀ ਦੁਨੀਆਂ ਨੂੰ ਵੇਖ ਸਕਣ ਅਤੇ ਆਪਣੇ ਜੀਵਣ ਵਿੱਚ ਕਿਸੇ ਤੇ ਬੋਝ ਨਾ ਬਣਕੇ ਨਵੀ ਜਿੰਦਗੀ ਜੀ ਸਕਣ।ਇਸ ਮੌਕੇ ਡਾ: ਸ਼ਵੇਤਾ ਗੁਪਤਾ, ਡਾ: ਡਿੰਪੀ ਕੱਕੜ, ਔਪਥੈਲਮਿਕ ਅਫਸਰ ਐਮ.ਪੀ ਸਿੰਘ, ਸਵਤੰਤਰ ਗੁਪਤਾ, ਡਿਪਟੀ ਐਮ.ਈ.ਆਈ.ਓ ਕੁਲਵੰਤ ਸਿੰਘ, ਪ੍ਰੋਜੈਕਸਨਿਸਟ ਕੇਵਲ ਕਿ੍ਰਸ਼ਨ ਸਰਮਾ, ਜਗਦੀਸ਼ ਰਾਮ ਅਤੇ ਵਿਪਨ ਕੁਮਾਰ ਹਾਜਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media