Sunday, March 15, 2026

ਬਾਬਾ ਫ਼ਰੀਦ ਬੀ.ਐਡ ਕਾਲਜ ਦੇ ਨਵੇਂ ਸੈਸ਼ਨ ਦਾ ਆਗਾਜ਼

ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਨਵੇਂ ਸੈਸ਼ਨ ਦਾ ਆਗਾਜ਼ ਬੜੇ PPN0909201703ਸ਼ਾਨਦਾਰ ਢੰਗ ਨਾਲ ਕੀਤਾ ਗਿਆ।ਕਾਲਜ ਦੇ ਵਾਇਸ ਪਿ੍ਰੰਸੀਪਲ  ਨੇ 13ਵੇਂ ਸੈਸ਼ਨ ਦੀ ਸ਼ਰੂਆਤ ਮੌਕੇ ਨਵੇਂ ਵਿਦਿਆਰਥੀਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਅਧਿਆਪਕ ਵਰਗ ਸਮਾਜ ਦਾ ਸਿਰਜਣਹਾਰ ਹੁੰਦਾ ਹੈ, ਸੋ ਦੇਸ਼ ਦੇ ਭਵਿੱਖ ਦੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ’ਤੇ ਹੁੰਦੀ ਹੈ।ਉਹਨਾਂ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਇਂਆ।ਸੰਸਥਾ ਦੇ ਡਿਪਟੀ ਡਾਇਰੈਕਟਰ (ਗਤੀਵਿਧੀਆਂ) ਬੀ.ਡੀ ਸ਼ਰਮਾ ਨੇ ਅਧਿਆਪਨ ਕਿੱਤੇ ਦੀ ਮਹਾਨਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਇਸ ਤੋਂ ਬਾਅਦ ਨਵੇਂ ਵਿਦਿਆਰਥੀਆਂ ਦੀ ਅਧਿਆਪਕਾਂ ਨਾਲ ਜਾਣ-ਪਛਾਣ ਕਰਵਾਈ ਗਈ।ਪਿ੍ਰੰਸੀਪਲ ਡਾ. ਨਾਇਬ ਸਿੰਘ ਨੇ ਜਿਥੇ ਵਿਦਿਆਰਥੀਆਂ ਦਾ ਸਵਾਗਤ ਕੀਤਾ, ਉਥੇ ਹੀ ਉਹਨਾਂ ਨੂੰ ਅਧਿਆਪਨ ਕਿੱਤੇ ਦੀ ਮਹੱਤਤਾ ਅਤੇ ਉਹਨਾਂ ਦੀ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਇਆ।ਉਹਨਾਂ ਕਿਹਾ ਕਿ ਵਧੀਆ ਸਮਾਜ ਦੀ ਸਿਰਜਣਾ ਵਧੀਆ ਅਧਿਆਪਕ ਹੀ ਕਰ ਸਕਦੇ ਹਨ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਆਦਰਸ਼ ਅਧਿਆਪਕ ਬਣਨ ਲਈ ਪ੍ਰੇਰਿਤ ਕੀਤਾ।ਅੰਤ ਵਿੱਚ ਵਿਭਾਗੀ ਮੁਖੀ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply