Sunday, September 27, 2026

ਯੂਨੀਵਰਸਿਟੀ ਨੇ ਆਈ-ਸੈਕ ਨਾਲ ਕੀਤਾ ਅਹਿਦਨਾਮਾ

ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਸਟੂਡੈਂਟ

ACD Systems Digital Imaging

ਆਰਗੇਨਾਈਜੇਸ਼ਨ ਆਈ-ਸੈਕ ਨਾਲ ਅਹਿਦਨਾਮੇ `ਤੇ ਹਸਤਾਖਸ਼ਰ ਕੀਤੇ ਹਨ।ਜ਼ਿਕਰ-ਏ-ਖਾਸ ਹੈ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਪੰਜਾਬ ਭਰ ਵਿਚੋਂ ਅਹਿਦਨਾਮਾ ਲਿਖਣ ਵਾਲੀਆਂ ਪਹਿਲੀ ਸੰਸਥਾ ਵਿਚੋਂ ਹੈ।ਉਪਰੋਕਤ ਸੰਸਥਾ ਸੰਸਾਰ ਭਰ ਦੇ 128 ਦੇਸ਼ਾਂ ਵਿਚ ਕਾਰਜਸ਼ੀਲ ਹੈੇ।ਇਹ ਅਦਾਰਾ ਵਿਦਿਆਰਥੀਆਂ ਨੂੰ ਲੋੜ ਅਤੇ ਅਕਾਦਮਿਕ (ਵਿਸ਼ਿਆਂ) ਮੁਤਾਬਕ ਵਿਦੇਸ਼ਾਂ ਵਿਚ ਟਰੇਨਿੰਗ ਲਈ ਭੇਜਦਾ ਹੈ।ਆਈ-ਸੈਕ ਦੇ ਮੀਤ ਪ੍ਰਧਾਨ ਤੇਜਸ ਅਤੇ ਡਾਇਰੈਕਟਰ ਪਸਾਰ ਮਾਨਿਕ ਕਾਮਰਾ ਨੇ ਆਪਣੀ ਪੂਰੀ ਟੀਮ ਸਮੇਤ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸ਼ਿਰਕਤ ਕੀਤੀ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਯੂਨੀਵਰਸਿਟੀ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਚੱਲ ਰਹੇ ਤਕਨੀਕੀ ਅਤੇ ਗੈਰ ਤਕਨੀਕੀ ਕੋਰਸਾਂ ਵਾਲੇ ਵਿਦਿਆਰਥੀ ਅੰਦਾਜਨ ਸਾਰੇ ਦੇਸ਼ਾਂ ਲਈ ਜਾ ਸਕਦੇ ਹਨ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਲੌੜੀਂਦੀ ਜਾਣਕਾਰੀ ਆਈ-ਸੈਕ ਦੇ ਨੁੰਮਾਇਦਿਆਂ ਨਾਲ ਸਾਂਝੀ ਕਰਨ ਉਪਰੰਤ ਅਹਿਦਨਾਮੇ ਤੇ ਦਸਤਖਤ ਕੀਤੇ।ਤੇਜਸ ਅਤੇ ਮਾਨਿਕ ਕਾਮਰਾ ਵਿਦਿਆਰਥੀਆਂ ਦੇ ਰੂਬਰੂ ਵੀ ਹੋਏ।    ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਆਈ-ਸੈਕ ਦਾ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪਹੁੰਚ ਤੇ ਸਵਾਗਤ ਕੀਤਾ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਅਹਿਦਨਾਮੇ ਦਾ ਭਰਪੂਰ ਫਾਇਦਾ ਉਠਾਉਣ ਲਈ ਪ੍ਰੇਰਿਆ, ਜਿਸ ਸਦਕਾ ਵਿਸ਼ਵ ਭਰ ਵਿਚ ਗੁਣਵਤਾ ਭਰੇ ਅਦਾਰਿਆਂ ਨਾਲ ਸਾਂਝ ਪੈਦਾ ਕਰਕੇ ਵਿਦਿਆਰਥੀਆਂ ਦੀ ਸਖਸੀਅਤ ਦਾ ਯਕੀਨੀ ਵਿਕਾਸ ਹੋਵੇਗਾ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply