Sunday, March 15, 2026

ਕਲਯੁੱਗੀ ਪੁੱਤ ਨੇ ਕੀਤਾ ਪਿਉ ਦਾ ਕਤਲ

ਪਿਉ ਨੂੰ ਮੱਝ ਵੇਚ ਕੇ ਪੈਸੇ ਦੇਣ ਅਤੇ ਜਲਦ ਵਿਆਹ ਦੀ ਕੀਤੀ ਸੀ ਮੰਗ
 
ਧੂਰੀ, 8 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਬੀਤੇ ਦਿਨੀਂ ਧੂਰੀ ਨੇੜਲੇ ਪਿੰਡ ਬਰੜਵਾਲ ਵਿਖੇ ਇੱਕ ਕਲਯੁਗੀ ਪੁੱਤਰ ਵੱਲੋਂ ਆਪਣੇ ਹੀ ਪਿਉ ਦਾ ਕਤਲ ਕੀਤੇ PPN0909201707ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਸਦਰ ਧੂਰੀ ਵਿਖੇ ਮ੍ਰਿਤਕ ਅਮਰੀਕ ਸਿੰਘ (50) ਦੇ ਪਿਤਾ ਹਰਚਰਨ ਸਿੰਘ ਵੱਲੋਂ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ ਦੇ ਅਧਾਰ `ਤੇ ਪੁਲਿਸ ਨੇ ਦੋਸ਼ੀ ਰਾਜਿੰਦਰ ਸਿੰਘ ਉਰਫ ਰਾਜੂ ਪੁੱਤਰ ਅਮਰੀਕ ਸਿੰਘ ਵਾਸੀ ਬਰੜਵਾਲ ਦੇ ਖਿਲ਼ਾਫ ਕਤਲ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ।ਮਾਮਲੇ ਦੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰੀਕ ਸਿੰਘ ਦੇ ਪਿਤਾ ਹਰਚਰਨ ਸਿੰਘ ਵੱਲੋਂ ਤਫਤੀਸ਼ੀ ਅਫਸਰ ਪਾਸ ਦਰਜ ਕਰਵਾਏ ਗਏ ਬਿਆਨਾਂ ਵਿੱਚ ਹਰਚਰਨ ਸਿੰਘ ਨੇ ਦੱਸਿਆ ਹੈ ਕਿ ਬੀਤੀ ਰਾਤ ਕਰੀਬ 10.30 ਵਜੇ ਉਸ ਦਾ ਪੋਤਾ ਰਜਿੰਦਰ ਸਿੰਘ ਉਰਫ ਰਾਜੂ ਆਪਣੇ ਪਿਤਾ ਅਮਰੀਕ ਸਿੰਘ ਨੂੰ ਮੱਝ ਵੇਚ ਕੇ ਪੈਸੇ ਦੇਣ ਲਈ ਝਗੜਾ ਕਰ ਰਿਹਾ ਸੀ ਪ੍ਰੰਤੂ ਅਮਰੀਕ ਸਿੰਘ ਇਸ ਗੱਲ ਲਈ ਰਾਜ਼ੀ ਨਹੀਂ ਸੀ।
ਦਾਦਾ ਹਰਚਰਨ ਸਿੰਘ ਦੇ ਬਿਆਨ ਅਨੁਸਾਰ ਰਾਜਿੰਦਰ ਸਿੰਘ ਉਰਫ ਰਾਜੂ ਅਜੇ ਕੁਆਰਾ ਸੀ ਅਤੇ ਨਾਲ ਹੀ ਵਿਹਲਾ ਵੀ ਸੀ ਅਤੇ ਆਪਣੇ ਪਿਤਾ ਨੂੰ ਜ਼ਲਦੀ ਵਿਆਹ ਕਰਨ ਲਈ ਵੀ ਕਹਿੰਦਾ ਰਹਿੰਦਾ ਸੀ ਅਤੇ ਉਸ ਦੀ ਆਦਤਾਂ ਵੀ ਠੀਕ ਨਹੀਂ ਸਨ।ਇਸ ਘਰੇਲੂ ਕਲੇਸ਼ ਦੇ ਚਲਦਿਆਂ ਰਾਜਿੰਦਰ ਸਿੰਘ ਉਰਫ ਰਾਜੂ ਨੇ ਇੱਕ ਖਪਰੇ ਨਾਲ ਆਪਣੇ ਪਿਤਾ ਅਮਰੀਕ ਸਿੰਘ ਦਾ ਕਤਲ ਕਰ ਦਿੱਤਾ ਹੈ ਅਤੇ ਉਕਤ ਰਾਜਿੰਦਰ ਸਿੰਘ ਉਰਫ ਰਾਜੂ ਵੱਲੋਂ ਆਪਣੇ ਪਿਤਾ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਵੀ ਕੀਤੀ।ਮ੍ਰਿਤਕ ਅਮਰੀਕ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਪੋਸਟ ਮਾਰਟਮ ਕਰਵਾਉਣ ਉਪਰੰਤ ਪੁਲਿਸ ਨੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।ਥਾਣਾ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੁਰੀ ਛਾਨਬੀਨ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਰਾਜਿੰਦਰ ਸਿੰਘ ਉਰਫ ਰਾਜੂ ਨੂੰ ਜ਼ਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਇਲਾਕੇ ਵਿੱਚ ਇਸ ਸ਼ਰਮਨਾਕ ਅਤੇ ਦਰਦਨਾਕ ਘਟਨਾ ਨੂੰ ਲੈ ਕੇ ਲੋਕਾਂ ਵੱਲੋਂ ਅਫਸੋਸ ਪ੍ਰਗਟਾਇਆ ਜਾ ਰਿਹਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply