Tuesday, August 11, 2026

ਵਿਧਾਇਕ ਦੀ ਪਤਨੀ ਨੇ ਵੰਡੀ ਜਾ ਰਹੀ ਸੱਸਤੀ ਕਣਕ ਦੀ ਕੁਆਲਟੀ ਅਤੇ ਤੋਲ ਕੀਤੇ ਚੈਕ

ਨੀਲੇ ਕਾਰਡ ਧਾਰਕਾਂ ਨੂੰ ਕਣਕ ਇਮਾਨਦਾਰੀ ਨਾਲ ਵੰਡਣ ਡੀਪੂ ਹੋਲਡਰ ਸਿਮਰਤ ਖੰਗੂੜਾ
ਧੂਰੀ, 8 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸ਼੍ਰੀਮਤੀ ਸਿਮਰਤ ਖੰਗੂੜਾ ਨੇ ਹਲਕੇ ਦੇ ਲੋਕਾਂ ਦੀ ਸੇਵਾ PPN0909201708ਕਰਨ ਲਈ ਆਪਣੇ ਪਤੀ ਗੋਲਡੀ ਖੰਗੂੜਾ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਫੈਸਲਾ ਲਿਆ ਹੋਇਆ ਹੈ।ਪੈਨਸ਼ਨ ਕੈਂਪ, ਗਰੀਬਾਂ ਨੂੰ ਮਿਲਣ ਵਾਲੀ ਆਟਾ-ਦਾਲ ਸਕੀਮ ਦਾ ਲਾਭ ਲਾਭਪਾਤਰੀਆਂ ਤੱਕ ਸਹੀ ਰੂਪ ਵਿੱਚ ਪਹੁੰਚਾਉਣ ਦੇ ਮਕਸਦ ਨਾਲ ਅੱਜ ਸਿਮਰਤ ਖੰਗੂੜਾ ਵੱਲੋਂ ਇਲਾਕੇ ਦੇ ਵੱਖ-ਵੱਖ ਡੀਪੂ ਹੋਲਡਰਾਂ ਕੋਲ ਜਾ ਕੇ ਜਿਥੇ ਗਰੀਬਾਂ ਨੂੰ ਵੰਡੀ ਜਾ ਰਹੀ ਕਣਕ ਦੀ ਕੁਆਲਟੀ ਅਤੇ ਤੋਲ ਦੀ ਜਾਂਚ ਕੀਤੀ, ਉਥੇ ਹੀ ਡੀਪੂ ਹੋਲਡਰਾਂ ਵੱਲੋਂ ਕਾਰਡ ਧਾਰਕਾਂ ਨੂੰ ਵੰਡੀ ਜਾ ਰਹੀ ਕਣਕ ਬਾਰੇ ਵੀ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਡੀਪੂ ਹੋਲਡਰਾਂ ਨੂੰ ਹਰੇਕ ਕਾਰਡ ਧਾਰਕ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਦੀ ਕਣਕ ਵੰਡਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜੇਕਰ ਕੋਈ ਡੀਪੂ ਹੋਲਡਰ ਇਸ ਮਾਮਲੇ ਵਿੱਚ ਕੁਤਾਹੀ ਵਰਤਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਅਜਿਹੇ ਡੀਪੂ ਹੋਲਡਰਾਂ ਦੇ ਲਾਇਸੰਸ ਰੱਦ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਗੋਲਡੀ ਖੰਗੂੜਾ ਵੱਲੋਂ ਬਣਾਈ ਗਈ ਟੀਮ ਦੇ ਕੁੱਝ ਮੈਂਬਰ ਡੀਪੂ ਹੋਲਡਰਾਂ ਦੀ ਕਾਰਗੁਜ਼ਾਰੀ ਦੀ ਨਿਗਰਾਣੀ ਕਰ ਰਹੇ ਹਨ ਤਾਂ ਜੋ ਡੀਪੂ ਹੋਲਡਰ ਇਸ ਮਾਮਲੇ ਵਿੱਚ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਨਾ ਕਰਨ।ਡੀਪੂ ਹੋਲਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਵੱਲੋਂ ਸ਼੍ਰੀਮਤੀ ਖੰਗੂੜਾ ਨੂੰ ਡੀਪੂ ਹੋਲਡਰਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਅਤੇ ਦਾਲ ਵੰਡਣ ਦਾ ਭਰੋਸਾ ਦਿਵਾਇਆ।ਇਸ ਮੌਕੇ ਸ਼੍ਰੀ ਰਾਕੇਸ਼ ਕੁਮਾਰ, ਇੰਦਰਜੀਤ ਸਿੰਘ, ਸ਼ਿਵ ਕੁਮਾਰ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply