ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਅਦ ਦੁਪਿਹਰ ਸੋਨਾ-ਚਾਂਦੀ ਦਾ ਕਾਰੋਬਾਰ ਕਰਨ ਵਾਲੇ ਦੀਪਕ ਸਿੰਘ
ਅਪਣੇ ਮੋਟਰ ਸਾਈਕਲ `ਤੇ ਸਿਰਕੀ ਬਜਾਰ ਤੋਂ-ਮਾਲ ਰੋੜ-ਸਟੇਡੀਅਮ ਰੋਡ ’ਤੇ ਜਾਣ ਮੌਕੇ ਆਪਣੀ ਪੈਂਟ ਦੀ ਜੇਬ ਵਿਚ ਰੱਖੀ ਹੋਈ ਚੈਨ ਵਜਨ 20 ਗਰਾਮ 030 ਮਿਲੀ ਰਸਤੇ ਵਿੱਚ ਸੜਕ `ਤੇ ਸੁੱਟ ਬੈਠਾ।ਕੁਦਰਤੀ ਕੁੱਝ ਸਦਰ ਬਾਜ਼ਾਰ/ਸਿਰਕੀ ਬਾਜ਼ਾਰ ਵਿੱਚੋਂ ਇੰਟਰਨੈਸ਼ਨਲ ਖਿਡਾਰੀ ਸੁਰਜੀਤ ਸਿੰਘ ਸਿੱਧੂ ਸਬ ਇੰਸਪੈਕਟਰ ਹਾਈਵੇ ਰੇਂਜ ਇੰਚਾਰਜ, ਛਿੰਦਰ ਸਿੰਘ ਹੈਡ ਕਾਂਸਟੇਬਲ ਨੂੰ ਉਧਰੋਂ ਲੰਘਦਿਆਂ ਡਿੱਗੀ ਹੋਈ ਚੈਨ ਮਿਲੀ ਤਾਂ ਉਨਾਂ ਨੇ ਪੀ.ਸੀ.ਆਰ ਮੁਲਾਜਮਾਂ ਨੂੰ ਬੁਲਾ ਕੇ ਛਾਣਬੀਨ ਕਰਵਾਈ ਤਾਂ ਪਤਾ ਲੱਗਾ ਕਿ ਇਹ ਚੈਨ ਕੁੱਝ ਸਮਾਂ ਪਹਿਲਾਂ ਦੀਪਕ ਸਿੰਘ ਦੀ ਜੇਬ ਵਿੱਚੋਂ ਡਿੱਗੀ ਸੀ।
ਪੁਲਿਸ ਮੁਲਾਜਮਾਂ ਨੇ ਪੁੱਛ ਪੜਤਾਲ ਕਰਨ ਉਪਰੰਤ ਪੰਜਾਬ ਸਵਰਨਕਾਰ ਸੰਘ ਦੇ ਪੰਜਾਬ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਕਰਤਾਰ ਸਿੰਘ ਜੌੜਾ ਦੀ ਨਿਗਰਾਨੀ ਵਿੱਚ ਬਠਿੰਡਾ ਦੇੇ ਸਿਟੀ ਉਪ ਪ੍ਰਧਾਨ ਰਣਜੀਤ ਸਿੰਘ ਦੀ ਦੁਕਾਨ `ਤੇ ਬੈਠ ਕੇ ਲੱਭੀ ਚੈਨ ਦੀਪਕ ਸਿੰਘ ਨੂੰ ਵਾਪਸ ਕੀਤੀ।ਇਸ ਮੌਕੇ ਕਰਤਾਰ ਸਿੰਘ ਜੌੜਾ ਨੇ ਸਬ ਇੰਸਪੈਕਟਰ ਤੇ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਰਹੇ ਸੁਰਜੀਤ ਸਿੰਘ ਸਿੱਧੂ, ਛਿੰਦਰ ਸਿੰਘ ਹੈਡ ਕਾਂਸਟੇਬਲ (ਗੰਨਮੈਨ ਐਸ.ਐਚ.ਓ ਕੋਤਵਾਲੀ ਬਠਿੰਡਾ), ਪੀ.ਸੀ.ਆਰ ਪੈਟਰੌਲ ਨੰ 18 ਦੇ ਮੁਲਾਜਮ ਸੱਤਪਾਲ ਸਿੰਘ ਹੈਡ ਕਾਂਸਟੇਬਲ 2326 ਅਤੇ ਪੀ.ਸੀ.ਆਰ ਪੈਟਰੋਲ ਨੰ. 18 ਦੇ ਮੁਲਾਜ਼ਮ ਵਿਕਰਮਜੀਤ ਸਿੰਘ ਕੰਸਟੇਬਲ 2412 ਦੀ ਇਮਾਨਦਾਰੀ ਦੀ ਸ਼ਲਾਘਾ ਕਰਦੇ ਹੋਏ, ਨਾਲ ਹੀ ਉਨਾਂ ਬਠਿੰਡਾ ਦੇ ਐਸ.ਐਸ.ਪੀ ਤੇ ਹੋਰ ਅਧਿਕਾਰੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਲਾ ਦੇ ਪੁਲਿਸ ਮੁਲਾਜਮਾਂ ਨੇ 60 ਹਜਾਰ ਰੁਪੈ ਦੀ ਚੈਨ, ਅਸਲੀ ਮਾਲਕ ਦੀਪਕ ਸਿੰਘ ਤੱਕ ਪਹੁੰਚਾ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media