ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ
ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਲੋਂ ਇਸ ਨੈਸ਼ਨਲ ਲੋਕ ਅਦਾਲਤ ਵਿਚ 24 ਬੈਂਚਾਂ ਦਾ ਗਠਨ ਕੀਤਾ ਗਿਆ।ਜਿਨਾਂ ਵਿਚ ਸਬ-ਡਵੀਜ਼ਨ ਫੂਲ ਅਤੇ ਤਲਵੰਡੀ ਸਾਬੋ ਦੇ ਬੈਂਚ ਵੀ ਸ਼ਾਮਿਲ ਹਨ। ਇਸ ਨੈਸ਼ਨਲ ਲੋਕ ਅਦਾਲਤ ਵਿੱਚ ਫੌਜਦਾਰੀ ਕੰਮਪਾਊਂਡਏਬਲ ਕੇਸ, 138 ਨੈਗੋਸ਼ੇਬਲ ਇੰਸਟੋਮੈਂਟਸ ਕੇਸ, ਬੈਕ ਰਿਕਵਰੀ ਕੇਸ, ਐਕਸੀਡੈਂਟ ਕੇਸ, ਮੈਟਰੀਮੋਨੀਅਲ ਕੇਸ, ਲੇਬਰ ਡਿਸਪਊਟ ਕੇਸ, ਜ਼ਮੀਨ ਐਕੋਜੀਸ਼ਨ ਕੇਸ, ਬਿਜਲੀ ਅਤੇ ਪਾਣੀ ਦੇ ਬਿਲ (ਜਿਸ ਵਿਚ ਚੋਰੀ ਦੇ ਕੇਸ ਸ਼ਾਮਿਲ ਨਹੀਂ ਹੋਣਗੇ) ਸਰਵਿਸ ਮੈਟਰ (ਜੋ ਕਿ ਤਨਖਾਹ ਭਤੇ ਅਤੇ ਰਿਟਾਇਰਮੈਂਟ ਲਾਭ ਸ਼ਾਮਿਲ ਹਨ), ਨਾਲ ਸਬੰਧਿਤ ਕੇਸ਼ਾਂ ਦਾ ਨਿਪਟਾਰਾ ਕੀਤਾ ਗਿਆ।ਮਾਨਯੋਗ ਪਰਮਜੀਤ ਸਿੰਘ ਜਿਲਾ ਤੇ ਸੈਸ਼ਨ ਜਜ-ਕਮ-ਚੇਅਰਮੈਨ ਅਥਾਰਟੀ ਬਠਿੰਡਾ ਵਲੋਂ ਨੈਸ਼ਨਲ ਲੋਕ ਅਦਾਲਤ ਦਾ ਨਿਰੀਖਣ ਕੀਤਾ ਗਿਆ। ਉਨਾਂ ਵਲੋਂ ਵੱਖ-ਵੱਖ ਅਦਾਲਤਾਂ ਵਿਚ ਜਾ ਕੇ ਚੱਲ ਰਹੇ ਕੇਸਾਂ ਦਾ ਨਿਪਟਾਰਾ ਕਰਾਇਆ।ਇਸ ਨੈਸ਼ਨਲ ਲੋਕ ਅਦਾਲਤ ਵਿਚ ਕੁੱਲ 2730 ਕੇਸ ਲਗਾਏ ਗਏ ਅਤੇ 1080 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 125763890/- ਰੁਪਏ ਦਾ ਅਵਾਰਡ ਪਾਸ ਕੀਤੇ ਗਏ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media