ਨੰਗਲੀ, 11 ਸਤੰਬਰ (ਪੰਜਾਬ ਪੋਸਟ- ਲਖਵਿੰਦਰ ਸਿੰਘ) ਸਥਾਨਕ ਮਜੀਠਾ ਰੋਡ ਸਥਿਤ ਪਿੰਡ ਨਾਗ ਕਲਾਂ ਜਹਾਂਗੀਰ ਦੇ ਕਿਸ਼ੀ ਵਿਗਿਆਨ ਕੇਦਰ ਵਿਖੇ ਅੱਜ 12
ਸਤੰਬਰ ਦਿਨ ਮੰਗਲਵਾਰ ਨੂੰ ਕਿਸਾਨ ਮੇਲੇ ਦਾ ਆਯੋਜਿਤ ਕੀਤਾ ਜਾ ਰਿਹਾ ਹੈ।ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਭੁਪਿੰਦਰ ਸਿੰਘ ਢਿਲੋਂ ਨੇ ਇਸ ਸਬੰਧੀ ਦੇਂਦਿਆਂ ਦੱਸਿਆ ਹੈ ਕਿ ਇਸ ਕਿਸਾਨ ਮੇਲੇ ਦਾ ਉਦੇਸ਼ `ਪਰਾਲੀ ਨਹੀਂ ਜਲਾਵਾਂਗੇ, ਵਾਤਾਵਰਣ ਬਚਾਵਾਂਗੇ` ਰੱਖਿਆ ਗਿਆ ਹੈ।ਢਿਲੋਂ ਨੇ ਕਿਹਾ ਕਿ ਇਸ ਕਿਸਾਨ ਮੇਲੇ ਦੌਰਾਨ ਸਵੇਰੇ 9.00 ਵਜੇ ਤੋਂ ਸ਼ਾਮ 4.00 ਵਜੇ ਤੱਕ ਕਿਰਸਾਨੀ ਅਤੇ ਸਬੰਧਤ ਕਿੱਤਿਆਂ ਬਾਰੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜਦਕਿ 11.00 ਵਜੇ ਤੋਂ 2.30 ਵਜੇ ਤੱਕ ਕਿਸਾਨਾਂ ਨੂੰ ਖੇਤੀਬਾੜੀ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਇਸ ਕਿਸਾਨ ਮੇਲੇ ਵਿੱਚ ਸ਼ਾਮਲ ਹੋਣ ਲਈ ਇਲਾਕੇ ਦੇ ਕਿਸਾਨ ਭਰਾਵਾਂ ਨੂੰ ਖੁੱਲਾ ਸੱਦਾ ਦਿਤਾ ਗਿਆ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media