ਸਮਰਾਲਾ, 11 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਨਾਗਰਾ ਵਿਖੇ ਸਮੂਹ ਗਰਾਮ ਪੰਚਾਇਤ, ਨੌਜਵਾਨ ਸਭਾ, ਛਿੰਝ ਕਮੇਟੀ, ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਚੌਥਾ ਵਿਸ਼ਾਲ ਕੁਸਤੀ ਦੰਗਲ ਕਰਵਾਇਆ ਗਿਆ।ਇਸ ਸਬੰਧੀ ਸਰਪੰਚ ਕੇਸਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਦਾ ਉਦਘਾਟਨ ਭਗਤ ਨਛੱਤਰ ਸਿੰਘ ਡੇਰਾ ਸੰਤ ਰਾਮ ਕੁਟੀਆਂ ਨਾਗਰਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ, ਉਨਾਂ ਅੱਗੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 150 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਛਿੰਝ ਦੀ ਕੁਮੈਂਟਰੀ ਨਾਜਰ ਸਿੰਘ, ਹਰਜੀਤ ਸਿੰਘ ਲੱਲ ਕਲਾਂ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਰੈਫਰੀ ਦੀ ਭੂਮਿਕਾ ਮਲਕੀਤ ਸਿੰਘ ਭੜੀ ਬਿੰਦਰ ਸੇਹ, ਹਰਪ੍ਰੀਤ ਬੂਥਗੜ ਨੇ ਨਿਭਾਈ।ਇਸ ਤੋਂ ਇਲਾਵਾ ਪਹਿਲਵਾਨਾਂ ਦੇ ਜੋੜੇ ਬਣਾਉਣ ਦੀ ਸੇਵਾ ਬਹਾਦਰ ਸਿੰਘ ਮਲਕਪੁਰ, ਗੋਲਡੀ ਗਿੱਲ, ਹਰਪ੍ਰੀਤ ਸਿੰਘ ਬੂਥਗੜ ਨੇ ਬਾਖੂਬੀ ਨਿਭਾਈ।
ਇਸ ਵਾਰ ਝੰਡੀ ਦੀ ਕੁਸ਼ਤੀ ਧਰਮਿੰਦਰ ਬਾਬਾ ਫਲਾਹੀ ਅਤੇ ਦੀਪਕ ਊਨਾ ਪਹਿਲਵਾਨਾਂ ਵਿਚਕਾਰ ਹੋਈ।ਇਹ ਕੁਸ਼ਤੀ ਕਰੀਬ 25 ਮਿੰਟ ਗਹਿਗੱਚ ਮੁਕਾਬਲੇ ਦਾ ਹਜਾਰਾਂ ਦੀ ਗਿਣਤੀ ’ਚ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।ਪ੍ਰੰਤੂ ਕਿਸੇ ਵੀ ਪਹਿਲਵਾਨ ਨੇ ਆਪਣੀ ਈਨ ਨਹੀਂ ਮੰਨੀ, ਅਖੀਰ ਪ੍ਰਬੰਧਕਾਂ ਨੇ ਤਿੰਨ ਮਿੰਟ ਹੋਰ ਦਿੱਤੇ ਅਤੇ ਇਸ ਕੁਸ਼ਤੀ ਨੂੰ ਪੁਆਇੰਟਾਂ ਦੇ ਅਧਾਰ ਤੇ ਕਰਵਾਉਣ ਦਾ ਫੈਸਲਾ ਕੀਤਾ, ਜਿਸ ਵਿੱਚ ਧਰਮਿੰਦਰ ਬਾਬਾ ਫਲਾਹੀ ਨੇ ਆਪਣਾ ਪੁਆਇੰਟ ਬਣਾ ਕੇ ਇਸ ਝੰਡੀ ਦੀ ਕੁਸ਼ਤੀ ਤੇ ਜਿੱਤ ਪ੍ਰਾਪਤ ਕੀਤੀ।ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਬਾਜ ਰੌਣੀ ਅਤੇ ਜੱਸਾ ਮਲਕਪੁਰ ਵਿਚਕਾਰ ਹੋਈ। ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਤੋਂ ਬਾਅਦ ਅਖੀਰ ਵਿੱਚ ਬਾਜ ਰੌਣੀ ਨੇ ਜਿੱਤ ਪ੍ਰਾਪਤ ਕੀਤੀ।
ਇਸ ਤੋਂ ਇਲਾਵਾ ਜੀਤ ਢਿੱਲਵਾਂ ਨੇ ਸ਼ਾਮਾ ਫਿਰੋਜਪੁਰ ਨੂੰ, ਨਦੀਨ ਰੌਣੀ ਨੇ ਕਿੰਦਾ ਮਾਤੀਵਾੜਾ ਨੂੰ, ਸਨੀ ਰੁਪਾਲੋਂ ਨੇ ਲੱਡੂ ਫਿਰੋਜਪੁਰ ਨੂੰ, ਅੰਜੂ ਰੌਣੀ ਨੇ ਸਨਂ ਊਨਾ ਨੂੰ, ਬਾਜਇੰਦਰ ਹੰਸਾਲੀ ਨੇ ਟਿੰਕੂ ਹਰਿਆਣਾ ਨੂੰ, ਕਮਲ ਬਿਜਲੀਪੁਰ ਨੇ ਸੋਨੂੰ ਚੌਂਤਾ ਨੂੰ, ਘੱਗੀ ਮੁਸ਼ਕਾਬਾਦ ਨੇ ਸੋਨੂੰ ਕਾਈਨੌਰ ਨੂੰ, ਦੀਪਾ ਮੁਸ਼ਕਾਬਾਦ ਨੇ ਸੁਖਚੈਨ ਨੂੰ ਕ੍ਰਮਵਾਰ ਚਿੱਤ ਕੀਤਾ।ਇਸ ਤੋਂ ਇਲਾਵਾ ਸੁੱਖਾ ਮੁਸ਼ਕਾਬਾਦ ਤੇ ਅਮਨਾ ਮਲਕਪੁਰ, ਛੋਟਾ ਜੱਸਾ ਮਲਕਪੁਰ ਤੇ ਕਮਲ ਮੁਸ਼ਕਾਬਾਦ, ਦੀਪਾ ਮਾਛੀਵਾੜਾ ਤੇ ਪੱਪੂ ਲਾਡਪੁਰ ਢੱਕੀ, ਗਿੰਦੀ ਚਮਕੌਰ ਸਾਹਿਬ ਤੇ ਗੁਮਿੰਦਰ ਮਾਛੀਵਾੜਾ, ਕਾਲਾ ਮਾਛੀਵਾੜਾ ਤੇ ਜੱਗਾ ਬਾਬਾ ਫਲਾਹੀ, ਚੰਦਨ ਖੇੜੀ ਤੇ ਲੱਖੀ ਅਟਾਰੀ, ਗੁਰਸੇਵਕ ਮੁਸ਼ਕਾਬਾਦ ਤੇ ਮਨਪੀਤ ਕ੍ਰਮਵਾਰ ਬਰਾਬਰ ਰਹੇ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਕਾਂਗਰਸੀ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਭਗਤ ਨਛੱਤਰ ਸਿੰਘ ਡੇਰਾ ਸੰਤ ਰਾਮ ਕੁਟੀਆ, ਡਾ. ਰਤਨ ਸਿੰਘ, ਲਬੀ ਢਿੱਲੋਂ, ਭਗਤ ਦਰਸ਼ਨ ਸਿੰਘ ਗੁੱਗਾ ਮਾੜੀ, ਕੋਚ ਮਨਸਾ ਸਿੰਘ ਮਲਕਮਪੁਰ, ਸਾਬਕਾ ਸਰਪੰਚ ਮਦਨ ਸਿੰਘ, ਕੁਲਦੀਪ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਮਲਕੀਤ ਸਿੰਘ ਸਾਬਕਾ ਪ੍ਰਧਾਨ, ਕੇਸਰ ਸਿੰਘ ਸਰਪੰਚ, ਹਰਜਿੰਦਰ ਸਿੰਘ ਸਰਪੰਚ ਪਪੜੌਦੀ, ਬਿੱਟੂ ਅਜਲੌਦ, ਕਾਕਾ ਢਿੱਲੋਂ ਵਿਸ਼ਾਲ ਦੰਗਲ ਕਮੇਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿੰਡ ਨਾਗਰਾ ਹਲਕਾ ਵਿਧਾਇਕ ਦਾ ਸਹੁਰਾ ਪਿੰਡ ਹੈ, ਜਿਨਾਂ ਨੇ ਇਸ ਕੁਸ਼ਤੀ ਦੰਗਲ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਆਪਣੀ ਜੇਬ ਵਿੱਚੋਂ 2100 ਰੁਪਏ ਦੰਗਲ ਕਮੇਟੀ ਨੂੰ ਦਿੱਤੇ।ਇਸ ਤੋਂ ਇਲਾਵਾ ਇਨਾਂ ਨੇ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੇ ਗ੍ਰਾਂਟ ਦੇਣ ਦਾ ਵੀ ਵਾਅਦਾ ਕੀਤਾ ਅਤੇ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਦਾ ਵਾਅਦਾ ਵੀ ਕੀਤਾ।
ਇਸ ਛਿੰਝ ਮੇਲੇ ਨੂੰ ਨੇਪਰੇ ਚਾੜਨ ਲਈ ਪ੍ਰਮੁੱਖ ਤੌਰ ਤੇ ਕੇਸਰ ਸਿੰਘ ਸਰਪੰਚ, ਅਜਮੇਰ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਨਾਗਰਾ ਸਰਕਲ ਪ੍ਰਧਾਨ ਸਹਿਕਾਰੀ ਸਭਾਵਾਂ ਸਮਰਾਲਾ, ਨਿਰਮਲ ਸਿੰਘ, ਡਾ. ਰਤਨ ਸਿੰਘ, ਅਜੀਤ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਬਲਦੇਵ ਸਿੰਘ, ਅਵਤਾਰ ਸਿੰਘ, ਸ਼ਿੰਗਾਰਾ ਸਿੰਘ, ਮਹਾਂ ਸਿੰਘ, ਜੋਰਾ ਸਿੰਘ, ਮਨਜੀਤ ਸਿੰਘ, ਹਰਦੇਵ ਸਿੰਘ, ਜਸਵੰਤ ਸਿੰਘ ਪੰਚ, ਹੁਸ਼ਿਆਰ ਸਿੰਘ ਪੰਚ, ਮਹਾਂ ਸਿੰਘ, ਹਰਪ੍ਰੀਤ ਸਿੰਘ, ਹਰਦਮਨਦੀਪ ਸਿੰਘ ਨਾਗਰਾ, ਮਨਜੀਤ ਸਿੰਘ, ਮੇਵਾ ਸਿੰਘ ਆਦਿ ਨੇ ਦਿਨ ਰਾਤ ਇੱਕ ਕਰ ਦਿੱਤੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media