Saturday, March 21, 2026

ਮਰਹੂਮ ਮਨਮੀਤ ਅਲੀਸ਼ੇਰ ਦੇ ਜਨਮ ਦਿਨ `ਤੇ ਆਸਟ੍ਰੇਲੀਆ `ਚ ਕਵੀ ਦਰਬਾਰ

ਬ੍ਰਿਸਬੇਨ (ਆਸਟਰੇਲੀਆ), 12 ਸਤੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ)- ਤਕਰੀਬਨ ਇੱਕ ਸਾਲ ਪਹਿਲਾਂ  28  ਅਕਤੂਬਰ ਦਾ ਉਹ ਕਾਲਾ ਦਿਨ ਕਿਸੇ ਨੂੰ PPN1209201706ਵੀ ਨਹੀ ਭੁੱਲ ਸਕਦਾ ਜਦੋਂ ਇਕ ਗੋਰੇ ਦੀ ਦਰਿੰਦਗੀ ਨੇ ਮਨਮੀਤ ਅਲੀਸ਼ੇਰ ਦੀ ਜਾਨ ਲੈ ਲਈ। ਪਰ ਮਨਮੀਤ ਅੱਜ ਵੀ ਆਪਣੇ ਦੋਸਤਾ ਮਿਤੱਰਾਂ, ਪਰਿਵਾਰ ਤੇ ਚਾਹਵਾਨਾ ਦੇ ਦਿਲਾ ਵਿੱਚ ਜਿਉਂਦਾ ਹੈ।ਬੀਤੇ ਐਤਵਾਰ ਨੂੰ ਮਨਮੀਤ ਦੇ ਜਨਮ ਦਿਨ ਮੌਕੇੇ ਉਸ ਦੇ ਨਜ਼ਦੀਕੀ ਸਕੇ ਸੰਬੰਧੀਆਂ ਅਤੇ ਮਿਤਰਾਂ ਵਲੋ ਮਿਲ ਕੇ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਇੰਡੋਜ਼ ਸਾਹਿਤ ਸਭਾ ਦੇ ਮਸ਼ਹੂਰ ਕਵੀਆਂ ਤੇ ਕਵਿੱਤਰੀਆਂ ਵਲੋ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਦਲਵੀਰ ਹਲਵਾਰਵੀ ਨੇ ਆਪਣੀ ਕਵਿਤਾ ਨਾਲ ਕੀਤੀ ਬਾਅਦ ਵਿਚ ਆਤਮਾ ਹੇਯਰ, ਸਰਬਜੀਤ ਸੋਹੀ,  ਹਰਮਨ ਗਿਲ, ਰੁਪਿੰਦਰ ਸੋਜ਼, ਪਾਲ ਰਾਉਕੇ ਅਤੇ ਸੁਰਜੀਤ ਸਰਾਉ ਨੇ ਆਪੋ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।ਉਘੇ ਸਮਾਜ ਸੇਵੀ ਮਨਜੀਤ ਬੋਪਾਰਾਏ, ਸਤਵਿੰਦਰ ਟੀਨੂ ਅਤੇ ਬਲਵਿੰਦਰ ਦੇਹਲਾ ਨੇ ਮਨਮੀਤ ਨਾਲ ਵਿੱਚਰੀਆ ਯਾਦਾਂ ਸਾਂਝੀਆ ਕੀਤੀਆਂ ਅਤੇ ਨਾਲ ਹੀ 28 ਅਕਤੂਬਰ ਨੂੰ ਮਨਮੀਤ ਦੀ ਪਹਿਲੀ ਬਰਸੀ `ਤੇ ਸਮੂਹ ਭਾਰਤੀ ਭਾਈਚਾਰੇ ਨੂੰ ਇਨਾਲਾ ਗੁਰਦੁਆਰਾ ਸਾਹਿਬ `ਚ ਇੱਕਠੇ ਹੋਣ ਲਈ ਅਪੀਲ ਕੀਤੀ ਮੰਨੇ ਪ੍ਰਮੰਨੇ ਮਾਈਗ੍ਰੇਸ਼ਨ ਏਜੰਟ ਜਸਪਾਲ ਸੰਧੂ ਵੀ ਉਚੇਚੇ ਤੌਰ `ਤੇ ਹਾਜ਼ਰ ਹੋਏ ਅਤੇ ਭਾਵਪੂਰਤ ਵਿਚਾਰਾਂ ਰਾਹੀਂ ਵਿੱਛੜੀ ਰੂਹ ਦਾ ਦੁੱਖ ਸਾਂਝਾ ਕੀਤਾ।
ਮਸ਼ਹੂਰ ਗੀਤਕਾਰ ਸੁਰਜੀਤ ਸੰਧੂ ਨੇ ਮਨਮੀਤ ਦੀ ਜ਼ਿੰਦਗੀ `ਤੇ ਲਿਖਿਆ ਗਾਣਾ ਪੇਸ਼ ਕੀਤਾ, ਜਿਸ ਨੇ ਸਭ ਦੀਆ ਅੱਖਾਂ ਨਮ ਕਰ ਦਿੱਤੀਆ।ਮਨਮੀਤ ਦੇ ਅਜ਼ੀਜ ਮਿੱਤਰਾਂ ਵਿਚੋਂ ਸ਼ਰਨ ਸੰਧੂ, ਮੋਹਨਜੀਤ, ਗੁਰਲੀਨ ਕੌਰ, ਸੈਮੀ ਸਿੱਧੂ, ਨੈਵੀ ਗਿੱਲ, ਅਮਰਿੰਦਰ ਭੁੱਲਰ, ਹਰਮਨਦੀਪ ਕੌਰ, ਸੁਰਿੰਦਰ ਧੂਰੀ ਅਤੇ ਹੈਰੀ ਸੋਹੀ ਨੇ ਵੀ ਕਵੀ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾਈ।ਪ੍ਰੋਗਰਾਮ ਦੀ ਸਮਾਪਤੀ ਉਪਰੰਤ ਸਮੂਹ ਹਾਜ਼ਰੀਨ ਨੇ ਹਾਦਸੇ ਵਾਲੀ ਜਗਾ `ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply