Sunday, August 23, 2026

ਵਿਰਸਾ ਵਿਹਾਰ ਸੁਸਾਇਟੀ ਦਾ ਚੱਲ ਰਿਹਾ ਵਿਵਾਦ ਮਿਲ ਬੈਠ ਕੇ ਹੱਲ ਕਰਨ ਦਾ ਦਾਅਵਾ

ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਦੇ ਫਾਉਂਡਰ ਮੈਂਬਰ ਤੇ ਕਾਰਜਕਾਰਨੀ ਕਮੇਟੀ ਮੈਂਬਰਾਂ ਨੇ ਮਿਲ ਕੇ  Virsa Vihar1ਮਾਨਯੋਗ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੂੰ ਅਪੀਲ ਕੀਤੀ ਹੈ  ਕਿ ਬੀਤੇ ਦਿਨੀਂ ਵਿਰਸਾ ਵਿਹਾਰ ਸੁਸਾਇਟੀ ਅੰਮਿ੍ਰਤਸਰ ਦੀ ਸਰਬਸੰਮਤੀ ਨਾਲ ਹੋਈ ਚੋਣ ਤੋਂ ਬਾਅਦ ਕੁੱਝ ਮੈਂਬਰਾਂ ਦੀ ਗਲਤ ਫਹਿਮੀ ਨਾਲ ਮੀਡੀਆ ਵਿਚ ਸਾਹਮਣੇ ਆਏ ਵਿਵਾਦ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਕੁੱਝ ਹੋਰਨਾਂ ਕਾਰਜਕਾਰਨੀ ਮੈਂਬਰਾਂ ਵਲੋਂ ਅਸਤੀਫੇ ਦੇ ਦਿਤੇ ਗਏ ਸਨ, ਦਾ ਵਿਵਾਦ ਹੁਣ ਕਲਾਕਾਰਾਂ ਵਲੋਂ ਮਿਲ ਬੈਠ ਕੇ ਹੱਲ ਕਰ ਲਿਆ ਗਿਆ ਹੈ ਤੇ ਭਵਿੱਖ ਵਿਚ ਸਮੂਹ ਕਲਾਕਾਰਾਂ ਵਲੋਂ ਵਿਰਸਾ ਵਿਹਾਰ ਦੀ ਬਿਹਤਰੀ ਲਈ ਸਭ ਕਾਰਜ ਆਪਸੀ ਸਲਾਹ ਮਸ਼ਵਰੇ ਨਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਥੇ ਹੋਈ ਵਿਰਸਾ ਵਿਹਾਰ ਸੁਸਾਇਟੀ ਦੇ ਕੁੱਝ ਫਾਊਂਡਰ ਤੇ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਗੁਰਮੀਤ ਬਾਵਾ, ਜਤਿੰਦਰ ਕੌਰ, ਰਮੇਸ਼ ਯਾਦਵ, ਵਿਜੈ ਸ਼ਰਮਾ, ਭੁਪਿੰਦਰ ਸਿੰਘ ਸੰਧੂ, ਡਾ: ਪਰਮਿੰਦਰ, ਅਰਤਿੰਦਰ ਕੌਰ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਸ਼ਿਵਦੇਵ ਸਿੰਘ, ਕੁਲਵੰਤ ਸਿੰਘ ਗਿੱਲ, ਡਾ: ਰਸ਼ਮੀ ਨੰਦਾ, ਡਾ: ਹਰਚੰਦ ਸਿੰਘ ਬੇਦੀ, ਡਾ: ਸ਼ਾਮ ਸੁੰਦਰ ਦੀਪਤੀ, ਅਰਵਿੰਦਰ ਸਿੰਘ, ਜਸਵੰਤ ਜੱਸ, ਪਵਨਦੀਪ, ਨਰਿੰਦਰ ਸਿੰਘ, ਮਲਵਿੰਦਰ, ਗੁਰਤੇਜ ਮਾਨ ਆਦਿ ਅਹੁਦੇਦਾਰ ਤੇ ਮੈਂਬਰ ਸ਼ਾਮਿਲ ਹੋਏ।ਇਸ ਸਮੇਂ ਸਰਬਸੰਮਤੀ ਨਾਲ ਪਾਸ ਮਤੇ ਵਿਚ ਕਿਹਾ ਕਿ ਗਿਆ ਕਿ ਪ੍ਰਧਾਨ ਕੇਵਲ ਧਾਲੀਵਾਲ ਦੀ ਅਗਵਾਈ ਵਿਚ ਵਿਰਸਾ ਵਿਹਾਰ ਨੇ ਪਿਛਲੇ 10 ਵਰਿਆਂ ਵਿੱਚ ਕਲਾ ਖੇਤਰ ਵਿੱਚ ਉੱਚ ਮੁਕਾਮ ਹਾਸਿਲ ਕੀਤਾ ਹੈ ਤੇ ਕੇਵਲ ਧਾਲੀਵਾਲ ਦੀਆਂ ਵਿਰਸਾ ਵਿਹਾਰ ਤੇ ਸਭਿਆਚਾਰਕ ਖੇਤਰ ਲਈ ਸੇਵਾਵਾਂ ਸ਼ਲਾਘਾਯੋਗ ਹਨ।
ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਵਿਜੈ ਸ਼ਰਮਾ ਤੇ ਕਾਰਜਕਾਰਨੀ ਦੇ 6 ਅਸਤੀਫੇ ਦੇਣ ਵਾਲੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਿਰਸਾ ਵਿਹਾਰ ਦੇ ਹਿੱਤ ਵਿੱਚ ਆਪਣੇ ਅਸਤੀਫੇ ਵਾਪਸ ਲੈਣ ਅਤੇ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪ੍ਰਧਾਨ, ਸੀਨੀ: ਪ੍ਰਧਾਨ ਤੇ 6 ਕਾਰਜਕਾਰਨੀ ਕਮੇਟੀ ਮੈਂਬਰਾਂ ਵਲੋਂ ਦਿਤੇ ਗਏ ਅਸਤੀਫੇ ਪ੍ਰਵਾਨ ਨਾ ਕਰਨ ਤਾਂ ਕਿ ਵਿਰਸਾ ਵਿਹਾਰ ਦੇ ਸਮੂਹ ਕਾਰਜਕਾਰਨੀ ਕਮੇਟੀ ਮੈਂਬਰ, ਫਾਉਂਡਰ ਮੈਂਬਰ ਤੇ ਮੈਂਬਰ ਸਾਹਿਬਾਨ ਇਕਜੁੱਟ ਹੋ ਕੇ ਇਸ ਕਲਾ ਸੰਸਥਾ ਦੀ ਬਿਹਤਰੀ ਤੇ ਸਮੂਹ ਕਲਾਵਾਂ ਦੇ ਵਿਕਾਸ ਬਾਰੇ ਆਪਣਾ ਯੋਗਦਾਨ ਪਾ ਸਕਣ।ਵਿਰਸਾ ਵਿਹਾਰ ਸੁਸਾਇਟੀ ਦੀ ਵਿਸ਼ੇਸ਼ ਇਕੱਤਰਤਾ 14 ਸਤੰਬਰ ਨੂੰ ਬੁਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply