Sunday, August 23, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਲੋਂ ‘ਨੈਟਵਰਕ ਸਕਿਊਰਟੀ ਇਸ਼ੂਜ਼’ `ਤੇ ਸੈਮੀਨਾਰ

ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਵੁਮੈਨ ਦੇ ਪੀ.ਜੀ ਵਿਭਾਗ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵੱਲੋਂ  PPN1309201701‘ਨੈਟਵਰਕ ਸਕਿਊਰਟੀ ਇਸ਼ੂਜ਼’ ਵਿਸ਼ੇ ‘ਤੇ ਇਕ ਸੈਮੀਨਾਰ ਕਰਵਾਇਆ ਗਿਆ।ਪ੍ਰੋ. ਸੰਦੀਪ ਸੂਦ, ਐਸੋਸੀਏਟ ਡੀਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਗੁਰਦਾਸਪੁਰ ਅਤੇ ਡਾ. ਕੁਲਜੀਤ ਕੌਰ, ਅਸਿਸਟੈਂਟ ਪ੍ਰੋਫੈਸਰ ਵਿਭਾਗ ਕੰਪਿਊਟਰ ਸਾਇੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਬੁਲਾਰਿਆਂ ਵਜੋਂ ਪਹੁੰਚੇ।
ਸੈਮੀਨਾਰ ਦੇ ਦੌਰਾਨ ਡਾ. ਸੰਦੀਪ ਸੂਦ ਨੇ ‘ਸਕਿਊਰਟੀ ਐਂਡ ਪਾਸਵਰਡ ਇਨ ਈ-ਕਾਮਰਸ’ ਵਿਸ਼ੇ ਉਤੇ ਵਿਚਾਰ ਪ੍ਰਗਟਾਏ।ਉਹਨਾਂ ਨੇ ਈ-ਕਾਮਰਸ ਵਿੱਚ ਵਿਭਿੰਨ ਪ੍ਰਮਾਣਿਕ ਤਕਨੀਕਾਂ ਅਤੇ ਪਾਸਵਰਡ ਦੀ ਸਕਿਊਰਟੀ ਸੁਰਖਿਆ ਵਧਾਉਣ ਦੇ ਢੰਗਾਂ ਉਪਰ ਚਰਚਾ ਕੀਤੀ।ਡਾ. ਕੁਲਜੀਤ ਕੌਰ ਨੇ ਸਾਈਬਰ ਵਰਲਡ ਦੀ ਸਕਿਊਰਟੀ ਸੰਬੰਧੀ ਚੁਣੌਤੀਆਂ ਉਤੇ ਚਾਨਣਾਂ ਪਾਉਂਦਿਆਂ ਅਤੇ ਵਿਆਖਿਆ ਕਰਦਿਆਂ ਕਿਹਾ ਕਿ ਮੈਸੇਜ਼ ਡਾਟਾ ਪ੍ਰਾਈਵੇਸੀ ਇਸ ਦੀ ਸੁਰੱਖਿਆ ਨਾਲ ਮਹੱਤਵਪੂਰਨ ਹੰੁਦੀ ਹੈ।ਇਸ ਉਪਰੰਤ ਵਿਦਿਆਰਥਣਾਂ ਵੱਲੋਂ ਮਾਹਿਰਾਂ ਨੂੰ ਪ੍ਰਸ਼ਨ ਪੁੱਛੇ ਅਤੇ ਮਾਹਿਰਾਂ ਨੇ ਉਹਨਾਂ ਦੇ ਸ਼ੰਕਿਆਂ ਦਾ ਨਿਵਾਰਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਹ ਅਜਿਹੇ ਸੈਮੀਨਾਰ ਵਿਦਿਆਰਥਣਾਂ ਦੇ ਵਿਹਾਰਕ ਗਿਆਨ ਨੂੰ ਵਧਾਉਣ ਵਿੱਚ ਬਹੁਤ ਸਹਾਇਕ ਹੁੰਦੇ ਅਤੇ ਉਹਨਾਂ ਦੇ ਹੁਨਰ ਨੂੰ ਹੋਰ ਨਿਖਾਰਦੇ ਹਨ।ਇਸ ਸੈਮੀਨਾਰ ਵਿੱਚ ਪ੍ਰੋ. ਕਿਰਨ ਗੁਪਤਾ ਮੁਖੀ, ਪੀ.ਜੀ ਵਿਭਾਗ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਸਮੇਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੇ ਉਤਸ਼ਾਹਪੂਵਰਕ ਭਾਗ ਲਿਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply