Saturday, March 28, 2026

ਰਾਹੁਲ ਸਿੱਖ ਕਤਲੇਆਮ ’ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਛੱਡੇ – ਦਮਦਮੀ ਟਕਸਾਲ

ਅੰਮਿ੍ਤਸਰ, 13 ਸਤੰਬਰ (    ) – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ’84 ਦੇ ਸਿੱਖ SAMSUNG CSCਨਸਲਕੁਸ਼ੀ ਬਾਰੇ ਨਿੰਦਾ ਕਰਨ ਨੂੰ ਵੱਡਾ ਡਰਾਮਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਅਮਰੀਕਾ ਦੇ ਬਰਕਲੇ ’ਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆਂ ਵਿੱਚ ਸਿੱਖ ਕਤਲੇਆਮ ’ਚ ਕਾਂਗਰਸ ਪਾਰਟੀ ਦੀ ਭੂਮਿਕਾ ਬਾਰੇ ਚਿੱਟੇ ਦਿਨ ਚਿੱਟਾ ਝੂਠ ਬੋਲ ਕੇ ਗਾਂਧੀ ਪਰਿਵਾਰ ਦਾ ਇਹ ਫ਼ਰਜ਼ੰਦ ਕੌਮਾਂਤਰੀ ਫੋਰਮ ’ਤੇ ਮਗਰਮੱਛ ਦੇ ਹੰਝੂ ਵਹਾਉਂਦਿਆਂ ਲੋਕਾਂ ਨੂੰ ਗੁਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ।ਜਦ ਕਿ ਉਹ ਖੁੱਦ ਇੱਕ ਨਿੱਜੀ ਟੀ.ਵੀ ਚੈਨਲ ’ਤੇ ਇੱਕ ਇੰਟਰਵਿਊ ਦੌਰਾਨ ਇਹ ਕਬੂਲ ਕਰ ਚੁੱਕਿਆ ਹੈ ਕਿ ਉਕਤ ਕਤਲੇਆਮ ’ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸੀ। ਉਹਨਾਂ ਕਿਹਾ ਕਿ ਰਾਹੁਲ ਨੂੰ ਝੂਠ ਬੋਲਣ ਤੋਂ ਤਾਂ ਕੋਈ ਰੋਕ ਨਹੀਂ ਸਕਦਾ, ਪਰ ਦੁਨਅਿਾ ਜਾਣ ਚੁੱਕੀ ਹੈ ਕਿ ਉਸ ਦੇ ਪਿਤਾ ਰਾਜੀਵ ਗਾਂਧੀ ਨੇ ਕਤਲੇਆਮ ਮੌਕੇ ’’ਇੱੱਕ ਵੱਡਾ ਦਰੱਖ਼ਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ’’ ਕਹਿ ਕੇ ਕਤਲੇਆਮ ਨੂੰ ਜਾਇਜ਼ ਠਹਿਰਾਉਂਦਿਆਂ ਕਾਤਲਾਂ ਨੂੰ ਹੋਰ ਉਕਸਾਇਆ।ਜਿਸ ਦਾ ਨਤੀਜਾ ਇੱਕ ਬਹੁਤ ਵੱਡੇ ਦੁਖਾਂਤ ਵਜੋਂ ਸਾਹਮਣੇ ਆਇਆ।ਉਹਨਾਂ ਕਿਹਾ ਕਿ ਰਾਹੁਲ ਵਲੋਂ ਪੀੜਤਾਂ ਨਾਲ ਖੜਣ ਪ੍ਰਤੀ ਦਿੱਤੇ ਗਏ ਬਿਆਨ ਨਾਲ ਉਹਨਾਂ ਨੂੰ ਕੋਈ ਤਸੱਲੀ ਨਹੀਂ ਮਿਲੀ ਹੈ, ਕਿਉਂਕਿ ਉਹ ਜਾਣਦਾ ਹੈ ਕਿ ਰਾਹੁਲ ਦੀ ਪਾਰਟੀ ਨੇ ਕਤਲੇਆਮ ਨੂੰ ਯੋਜਨਾਬੱਧ ਤਰੀਕੇ ਨਾਲ ਅੰਜ਼ਾਮ ਦਿੱਤਾ।ਜਾਂਚ ਕਮਿਸ਼ਨਾਂ ਵਲੋਂ ਸਾਹਮਣੇ ਲਿਆਂਦੇ ਗਏ ਦੋਸ਼ੀਆਂ ਨੂੰ ਸਜਾਵਾਂ ਦੇਣ ਦਿਵਾਉਣ ਦੀ ਥਾਂ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ।ਉਹਨਾਂ ਕਿਹਾ ਕਿ ’84 ਦਾ ਨਿਰਦੋਸ਼ ਸਿੱਖ ਸਮੂਹਿਕ ਕਤਲੇਆਮ ਕਾਂਗਰਸ ਦੇ ਮੱਥੇ ਲੱਗਾ ਕਾਲਾ ਕਲੰਕ ਹੈ ਜੋ ਕਿਸੇ ਵੀ ਹਾਲਤ ਵਿੱਚ ਮਿਟ ਨਹੀਂ ਸਕੇਗਾ।ਉਨਾਂ ਕਿਹਾ ਕਿ ਕਾਂਗਰਸ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਫੌਜੀ ਹਮਲੇ ਨੂੰ ਸਿੱਖ ਕਦੀ ਵੀ ਨਹੀਂ ਭੁਲਾ ਪਾਉਣਗੇ।ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਕਰਨਾਟਕ ਸਰਕਾਰ ਵਲੋਂ ਇੱਕ ਹਥਿਆਰ ਵਜੋਂ ਕਿਰਪਾਨ ’ਤੇ ਪਾਬੰਦੀ ਲਾਉਣ ਦੀ ਨਿਖੇਧੀ ਕਰਦਿਆਂ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply