Sunday, March 29, 2026

ਨਾਰਦਰਨ ਰੇਲਵੇ ਮੈਨਸ ਯੂਨੀਅਨ ਦੀ ਮੀਟਿੰਗ ਹੋਈ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਾਰਦਰਨ ਰੇਲਵੇ ਮੈਨਸ ਯੂਨੀਅਨ ਦੀ ਇੱਕ ਮੀਟਿੰਗ ਅੱਜ ਰੇਲਵੇ ਸਟੇਸ਼ਨ ਫਾਜ਼ਿਲਕਾ ਤੇ ਬ੍ਰਾਂਚ PPN21409201704ਸਕੱਤਰ ਅਸ਼ੋਕ ਸੇਤੀਆ ਵੱਲੋਂ ਅਯੋਜਿਤ ਕੀਤੀ ਗਈ।
ਇਹ ਮੀਟਿੰਗ 19 ਸਤੰਬਰ ਨੂੰ ਪਠਾਨਕੋਟ ਵਿਚ ਹੋ ਰਹੀ ਕਾਂਫ੍ਰੈਂਸ ਦੇ ਸਬੰਧ ਵਿਚ ਕੀਤੀ ਗਈ। ਮੀਟਿੰਗ ਵਿਚ ਯੂਨੀਅਨ ਆਗੂ ਸੁਭਾਸ਼ ਸ਼ਰਮਾ, ਅਰਜ਼ੁਨ, ਸੰਦੀਪ, ਜਨਕ ਰਾਜ ਸ਼ਰਮਾ, ਅਨਿਲ, ਜਗਜੀਤ ਸਿੰਘ, ਦੁਰਗਾ ਪ੍ਰਸਾਦ, ਪਦਮ, ਸੁਰਿੰਦਰ ਸਿੰਘ, ਇੰਦਰ ਸਿੰਘ ਅਤੇ ਹੋਰ ਹਾਜ਼ਰ ਸਨ।ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਬੁਲਾਰਿਆਂ ਨੇ 1968 ਵਿਚ ਰੇਲ ਕਰਮਚਾਰੀਆਂ ਦੀਆਂ ਮੰਗਾਂ ਨੂੰ ਨੈਕੇ ਦਿੱਤੀ ਗਈ ਸ਼ਹਾਦਤ ਨੂੰ ਨਮਨ ਕਰਨ ਲਈ ਸਥਾਈ ਕਰਮਚਾਰੀਆਂ ਨੂੰ ਪਠਾਨਕੋਟ ਪਹੁੰਚਣ ਦੀ ਅਪੀਲ ਕੀਤੀ। ਉਨਾ ਦੱਸਿਆ ਕਿ ਕਾਨਫਰੰਸ ਵਿਚ ਯੂਨੀਅਨ ਦੇ ਸੈਂਟ੍ਰਲ ਪ੍ਰਧਾਨ ਐਸ.ਕੇ.ਤਿਆਗੀ ਅਤੇ ਜਨਰਲ ਸਕੱਤਰ ਗੋਪਾਲ ਮਿਸ਼ਰਾ ਵੀ ਪਹੁੰਚਣਗੇ।
ਇਸ ਤੋਂ ਇਲਾਵਾ ਮੀਟਿੰਗ ਵਿਚ ਸਥਾਈ ਮੰਗਾਂ ਦੇ ਨਾਲ ਮੰਡਲ ਹਸਪਤਾਲ ਫਿਰੋਜ਼ਪੁਰ ਵਿਚ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ, ਰੇਲਵੇ ਕਵਾਟਰਾਂ ਦੀ ਹਾਲਤ ਸੁਧਾਰਨ, ਰੇਲ ਕਰਮਚਾਰੀਆਂ ਨੂੰ ਸਮੇਂ ਸਮੇਂ ਤੇ ਤਰੱਕੀ ਦੇਣ ਸਬੰਧੀ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ।ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਤਰਾ ਦੀ ਇੱਕ ਮੀਟਿੰਗ 14 ਸਤੰਬਰ ਨੂੰ ਕੋਟਕਪੂਰਾ, 16 ਸਤਬੰਰ ਨੂੰ ਫਿਰੋਜ਼ਪੁਰ ਲੋਕੋ ਲੋਬੀ ਅਤੇ 18 ਸਤੰਬਰ ਨੂੰ ਪੀ.ਡਬਲਯੂ.ਆਈ ਦਫ਼ਤਰ ਫਿਰੋਜ਼ਪੁਰ ਵਿਚ ਅਯੋਜਤ ਕੀਤੀ ਜਾਵੇਗੀ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply