Sunday, March 29, 2026

ਸੇਵਾ ਭਾਰਤੀ ਨੇ ਜ਼ਰੂਰਤਮੰਦ ਲੜਕੀਆਂ ਲਈ ਖੋਲਿਆ ਸਿਲਾਈ ਕੇਂਦਰ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸੇਵਾ ਭਾਰਤੀ ਫਾਜ਼ਿਲਕਾ ਇਕਾਈ ਵੱਲੋਂ ਅੱਜ ਉਪਮੰਡਲ ਦੇ ਪਿੰਡ ਸੈਨੀਆਂ ਵਿਚ ਸ੍ਰੀ ਗੁਰੂ ਗ੍ਰੰਥ PPN21409201703ਸਾਹਿਬ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਸਿਲਾਈ ਕੇਂਦਰ ਖੋਲਿਆ ਗਿਆ।ਜਿਸ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਅਤੇ ਸ਼੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਦੇ ਅਹੁੱਦੇਦਾਰ ਮੰਗਲ ਸਿੰਘ ਅਤੇ ਡਾ. ਗੁਰਮੇਲ ਸਿੰਘ ਵੱਲੋਂ ਕੀਤੀ ਗਈ।
ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸੇਵਾ ਭਾਰਤੀ ਦੇ ਸੂਬਾਈ ਮੀਤ ਪ੍ਰਧਾਨ ਕ੍ਰਿਸ਼ਨ ਅਰੋੜਾ ਨੇ ਸੇਵਾ ਭਾਰਤੀ ਦੇ ਸੇਵਾ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਸਿਲਾਈ ਕੇਂਦਰ ਸਥਾਪਤ ਕਰਨ ਦੇ ਮੰਤਵ ਤੇ ਚਾਨਣਾ ਪਾਇਆ।ਸਿਲਾਈ ਕੇਂਦਰ ਦੀ ਦੀਦੀ ਮਨਜੀਤ ਕੌਰ ਨੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਸਹਾਇਤਾ ਨਾਲ ਕੇਂਦਰ ਦੀ ਸਾਰੀ ਕਾਰਵਾਈ ਪੁਰੀ ਕਰਕੇ ਗੁਰੂ ਦਾ ਪ੍ਰਸਾਦ ਵੰਡਿਆ।ਪਿੰਡ ਦੇ ਸਰਪੰਚ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਸਿਲਾਈ ਕੇਂਦਰ ਦੇ ਲਈ ਹਰ ਸੰਭਵ ਸਹਾਇਤਾ ਦੇਣ ਦੀ ਗੱਲ ਕਹੀ।ਪ੍ਰੋਗਰਾਮ ਵਿਚ ਸੁਰੈਣ ਲਾਲ ਕਟਾਰੀਆ, ਗਿਰਧਾਰੀ ਲਾਲ, ਰਤਨ ਲਾਲ ਗਰੋਵਰ, ਵਰਿੰਦਰ ਬਤਰਾ, ਕੇਵਲ ਕਿ੍ਰਸ਼ਨ ਸੇਠੀ, ਅਸ਼ੋਕ ਕਟਾਰੀਆ, ਅਮਿਤ ਦਹੂਜਾ, ਮਹਿੰਦਰ ਤਿ੍ਰਪਾਠੀ, ਰਾਜ ਕ੍ਰਿਸ਼ਨ ਸਚਦੇਵਾ ਅਤੇ ਜਗਦੀਸ਼ ਕਟਾਰੀਆ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply