ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਕੋੜਿਆਂ ਵਾਲੀ ਵਿੱਚ ਅੱਜ ਹਿੰਦੀ ਦਿਵਸ
ਮਨਾਇਆ ਗਿਆ।ਜਿਸ ਦੀ ਸ਼ੁਰੂਆਤ ਸਵੇਰ ਦੀ ਸਭਾ ਤੋੋਂ ਬਾਅਦ ਹੋਈ।
ਆਪਣੇ ਸੰਬੋਧਨ ਵਿੱਚ ਪਿ੍ਰੰਸੀਪਲ ਅਸ਼ਵਨੀ ਅਹੂਜਾ ਨੇ ਕਿਹਾ ਕਿ ਹਿੰਦੀ ਅਜਿਹੀ ਭਾਸ਼ਾ ਹੈ, ਜਿਸ ਨੇ ਸਾਨੂੰ ਪੂਰੇ ਸੰਸਾਰ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਇਸ ਭਾਸ਼ਾ ਨੂੰ ਬੋਲਣ, ਲਿਖਣ ਅਤੇ ਸਮਝਣ ਵਾਲੇ ਪੂਰੇ ਸੰਸਾਰ ਵਿਚ ਕਰੋੜਾਂ ਲੋਕ ਹਨ।ੳਨਾਂ ਕਿਹਾ ਕਿ ਹਿੰਦੀ ਸਿਨੇਮਾ ਅਤੇ ਸਾਹਿਤ ਨੇ ਇਸ ਭਾਸ਼ਾ ਨੂੰ ਅੱਗੇ ਵੱਧਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਹਿੰਦੀ ਅਧਿਆਪਕ ਨੀਰੂ ਸੇਠੀ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਚਾਰਾਂ ਸਦਨਾਂ ਵਿਚ ਕਵਿਜ ਮੁਕਾਬਲੇ ਕਰਵਾਏ ਗਏ।ਜਿਸ ਵਿਚ 8ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਉਨਾਂ ਦੱਸਿਆ ਕਿ ਰਾਮਾਨੁਜਨ ਸਦਨ ਜੋਕਿ ਇੱਕ ਗਣਿਤਕਾਰ ਦੇ ਨਾਮ `ਤੇ ਆਧਾਰਤ ਹੈ ਦੇ ਵਿਦਿਆਰਥੀ ਰਮਨੀਕ, ਪਿ੍ਰਆ ਅਤੇ ਰੀਤਿਕਾ ਨੇ ਮੁਕਾਬਲੇ ਵਿਚ ਪਹਿਲਾ ਸਥਾਨ, ਏਪੀਜੇ ਅਬਦੁਲ ਕਲਾਮ ਹਾਉਸ ਦੇ ਵਿਦਿਆਰਥੀਆਂ ਨੀਤਿਕਾ, ਨਿਹਾਰਿਕਾ ਅਤੇ ਮਹਿਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੰਚ ਸੰਚਾਲਨ ਨੀਰੂ ਸੇਠੀ ਨੇ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਮੁਕਾਬਲਿਆਂ ਦੌਰਾਨ ਸਕੂਲ ਸਟਾਫ਼ ਸ਼ੀਤੂ ਧੂੜੀਆ, ਪਰਵਿੰਦਰ ਕੌਰ, ਜਗਦੀਪ ਸਿੰਘ, ਰਾਮ ਅਚਲ, ਸੁਨੀਲ ਕੁਮਾਰ, ਰੋਹਿਤ ਸੇਤੀਆ, ਈਸ਼ਾ ਕੰਬੋਜ, ਨਵੀਨ ਕਾਂਤ, ਹੀਨਾ ਪੁਰੀ, ਨੀਸ਼ਾ, ਪਿ੍ਰਆ, ਦਵਿੰਦਰਜੀਤ ਕੌਰ, ਰੂਬੀ, ਈਨਾ, ਹਰਵਿੰਦਰ ਕੌਰ ਅਤੇ ਪੁਸ਼ਪਾ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media